ਹੁਣ ਨਹੀਂ ਹੋਵੇਗੀ ‘ਮਨ ਕੀ ਬਾਤ’..!

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ’ਚ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਧਿਆਨ ’ਚ ਰੱਖਦਿਆਂ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮਈ ਦੇ ਆਖਰੀ ਐਤਵਾਰ ਤੋਂ ਇਸ ਦੀ ਮੁੜ ਵਾਪਸੀ ਹੋਵੇਗੀ। ਜੇ ਆਮ ਚੋਣਾਂ ਮਾਰਚ ਤੇ ਅਪ੍ਰੈਲ ’ਚ ਹੁੰਦੀਆਂ ਹਨ ਤਾਂ ਮਈ ਦੇ ਆਖਰੀ ਐਤਵਾਰ ਤੋਂ ਪਹਿਲਾਂ ਇਹ ਗੱਲ ਸਪੱਸ਼ਟ ਹੋ ਜਾਏਗੀ ਕਿ ਅਗਲੀ ਸਰਕਾਰ ਕਿਸ ਦੀ ਬਣਨੀ ਹੈ। ਮੈਂ ਖੁਦ ਵੀ ਚੋਣ ਲੜ ਰਿਹਾ ਹੋਵਾਂਗਾ।


ਇਸ ਲਈ 2 ਮਹੀਨੇ ‘ਮਨ ਕੀ ਬਾਤ’ ਨਹੀਂ ਹੋ ਸਕੇਗੀ। ਅਗਲਾ ਪ੍ਰਸਾਰਣ 26 ਮਈ ਨੂੰ ਹੀ ਹੋ ਸਕੇਗਾ। ਦੱਸ ਦਈਏ ਕਿ ਮੋਦੀ ਨੇ ਮੁੜ ਪ੍ਰਧਾਨ ਮੰਤਰੀ ਬਣਨ ਦਾ ਭਰੋਸਾ ਪ੍ਰਗਟਾਉਂਦਿਆ ਕਿਹਾ ਕਿ ਫਿਰ ਕਈ ਸਾਲਾਂ ਤਕ ‘ਮਨ ਕੀ ਬਾਤ’ ਕਰਾਂਗਾ।

More News

NRI Post
..
NRI Post
..
NRI Post
..