ਵਾਸ਼ਿੰਗਟਨ , 30 ਜੂਨ ( NRI MEDIA )
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦੇ ਮੁਤਾਬਕ ਡੋਨਾਲਡ ਟਰੰਪ ਅਸਲ ਵਿਚ 2016 ਦੀਆਂ ਚੋਣਾਂ ਹਾਰੇ ਸਨ ਇਹ ਬਸ ਰੂਸ ਦੀ ਦਖਲਅੰਦਾਜ਼ੀ ਹੀ ਹੈ ਜਿਸਨੇ ਟਰੰਪ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦਿੱਤਾ ਸੀ , ਉਹਨਾਂ ਨੇ ਕਿਹਾ ਕਿ, “ਇਸ ਵਿਚ ਕੋਈ ਦੋ-ਰਾਇ ਨਹੀਂ ਹੈ ਕਿ ਰੂਸ ਨੇ 2016 ਦੀਆਂ ਅਮਰੀਕੀ ਚੋਂਣਾ ਵਿਚ ਦਖਲਅੰਦਾਜ਼ੀ ਕੀਤੀ ਸੀ ਹਾਲਾਂਕਿ ਇਸਦੇ ਕੋਈ ਠੋਸ ਸਬੂਤ ਨਹੀਂ ਪਰ ਮੇਰਾ ਮੰਨਣਾ ਹੈ ਕਿ ਜੇਕਰ ਇਸਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਂਦੀ ਅਤੇ ਅਸਲ ਨਤੀਜੇ ਸਾਰਿਆਂ ਸਾਹਮਣੇ ਲਿਆਏ ਜਾਂਦੇ ਤਾਂ ਪਤਾ ਲਗਦਾ ਕਿ ਟਰੰਪ ਅਸਲ ਵਿਚ ਚੋਣ ਨਹੀਂ ਜਿੱਤੇ ਸਨ |
ਇਸ ਤੋਂ ਵੱਖ ਜਿੰਮੀ ਕਾਰਟਰ ਨੇ ਮੁੜ ਟਰੰਪ ਦਾ ਪੱਖ ਲੈਂਦੇ ਹੋਏ ਕਿਹਾ ਕਿ, ਮੀਡਿਆ ਟਰੰਪ ਉਤੇ ਕਿਸੇ ਵੀ ਹੋਰ ਰਾਸ਼ਟਰਪਤੀ ਨਾਲੋਂ ਜ਼ਿਆਦਾ ਦਬਾਵ ਪਾ ਰਿਹਾ ਹੈ , ਮੈਂ ਟਰੰਪ ਨੂੰ ਜ਼ਿਆਦਾ ਤੋਂ ਜ਼ਿਆਦਾ ਸੱਚਾ ਬਣਨ ਲਈ ਕਿਹਾ ਸੀ , ਇਸ ਦੇ ਨਾਲ ਹੀ ਕਾਰਟਰ ਨੇ ਟਰੰਪ ਦੀ ਤਰੀਫ ਕਰਦੇ ਹੋਏ ਕਿਹਾ ਕਿ ਜਿਸ ਹਿਸਾਬ ਨਾਲ ਉਨ੍ਹਾਂ ਨੇ ਉਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੇ ਨਾਲ ਸਿੰਗਾਪੁਰ ਵਿਚ ਬੈਠਕ ਕੀਤੀ ਹੈ , ਟਰੰਪ ਨੋਬਲ ਪੀਸ ਪ੍ਰਾਈਜ਼ ਦੇ ਇਕ ਯੋਗ ਦਾਵੇਦਾਰ ਸਾਬਿਤ ਹੋ ਸਕਦੇ ਹਨ |
ਗੌਰਤਲਬ ਹੈ ਕਿ, 2016 ਦੀਆਂ ਚੋਣਾਂ ਵਿਚ ਟਰੰਪ ਦੀ ਮੁਖ ਵਿਰੋਧੀ ਹਿਲੇਰੀ ਕਲਿੰਟਨ ਸੀ ਅਤੇ ਡੋਨਾਲਡ ਟਰੰਪ ਨੇ ਇਹ ਚੋਂਣਾ 306-232 ਦੇ ਮੁਕਾਬਲੇ ਨਾਲ ਜਿੱਤ ਕੇ ਰਾਸ਼ਟਰਪਤੀ ਦਾ ਕਾਰਜਭਾਲ ਸਾਂਭਿਆ ਸੀ , ਜਪਾਨ ਦੇ ਓਸਾਕਾ ਵਿਖੇ ਹੋ ਰਹੀ ਜੀ 20 ਸੰਮਲੇਨ ਵਿਚ ਮੀਡਿਆ ਮੂਹਰੇ ਗੱਲਬਾਤ ਦੌਰਾਨ ਰਾਸ਼ਟਰਪਤੀ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਜ਼ਾਕੀਆ ਢੰਗ ਨਾਲ ਕਿਹਾ ਕਿ, ਇਸ ਵਾਰ ਚੋਣਾਂ ਵਿਚ ਦਖਲਅੰਦਾਜ਼ੀ ਨਾ ਕਰਨਾ , ਜਿਸਤੇ ਪੁਤਿਨ ਹੱਸ ਪਏ ਸਨ , ਇਸ ਵਿਰਤਾਂਤ ਵਾਰੇ ਸਿਨੇਟ ਮੈਨੋਰਟੀ ਲੀਡਰ ਚਕ ਸਕੁਮਰ ਨੇ ਕਿਹਾ ਕਿ, ਟਰੰਪ ਦਾ ਇਹ ਮਖੌਲ ਅਮਰੀਕਾ ਉਤੇ ਸੀ ਅਤੇ ਪੁਤਿਨ ਹੱਸ ਰਹੇ ਸਨ, ਇਸਦਾ ਮਤਲਬ ਸਾਫ ਹੈ ਕਿ ਰਾਸ਼ਟਰਪਤੀ ਟਰੰਪ ਰੂਸ ਨੂੰ 2020 ਦੀਆਂ ਚੋਂਣਾ ਵਿਚ ਵੀ ਦਖਲਅੰਦਾਜ਼ੀ ਕਰਨ ਦੀ ਹਰੀ ਝੰਡੀ ਵਿਖਾ ਰਹੇ ਹਨ।



