ਪਿਛਲੇ 2 ਦਿਨਾਂ ‘ਚ ਕਰਤਾਰਪੁਰ ‘ਚ ਵਾਪਰੀਆਂ ਵੱਡੀਆਂ ਵਾਰਦਾਤਾਂ, ਲੋਕਾਂ ‘ਚ ਡਰ ਦਾ ਮਾਹੌਲ

by

ਕਰਤਾਰਪੁਰ : ਪੁਲਿਸ ਹਮੇਸ਼ਾ ਕਹਿੰਦੀ ਹੈ ਕਿ ਆਮ ਜਨਤਾ ਦੀ ਰਾਖੀ ਲਈ ਹਮੇਸ਼ਾ ਡਿਊਟੀ 'ਤੇ ਤਾਇਨਾਤ ਰਹਿੰਦੇ ਹਾਂ ਤਾਂ ਜੋ ਆਮ ਜਨਤਾ ਸੁੱਖ ਦੀ ਨੀਂਦ ਸੌਂ ਸਕੇ ਪਰ ਇਸ ਦੇ ਉਲਟ ਬੀਤੇ ਦੋ ਦਿਨਾਂ 'ਚ ਕਰਤਾਰਪੁਰ 'ਚ ਦੋ ਵੱਡੀਆਂ ਵਾਰਦਾਤਾਂ ਵਾਪਰੀਆਂ ਜਿਨ੍ਹਾਂ 'ਚ ਇਕ ਘਟਨਾ 'ਚ ਲੜਕੀ ਨਾਲ ਸਮੂਹਿਕ ਜਬਰ ਜਨਾਹ ਤੇ ਦੂਜੀ 'ਚ ਦਿਨ-ਦਿਹਾੜੇ ਲੱਖਾਂ ਦੀ ਚੋਰੀ ਸ਼ਾਮਲ ਹੈ। ਪੁਲਿਸ ਪ੍ਰਸ਼ਾਸਨ ਇਨ੍ਹਾਂ ਦੋਵਾਂ ਵਾਰਦਾਤਾਂ ਨੂੰ ਰੋਕਣ 'ਚ ਨਾਕਾਮ ਨਜ਼ਰ ਆਇਆ। ਇਨ੍ਹਾਂ ਵਾਰਦਾਤਾਂ ਨੇ ਪੁਲਿਸ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬੀਤੀ ਰਾਤ ਕਰਤਾਰਪੁਰ ਸ਼ਹਿਰ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਸ਼ਹਿਰ ਦੀ ਸੁਰੱਖਿਆ ਵਾਕਿਆ ਹੀ ਕਰਤਾਰ ਭਰੋਸੇ ਹੈ। ਸ਼ਹਿਰ ਦੇ ਐਂਟਰੀ ਪੁਆਇੰਟ 'ਤੇ ਸੁਰੱਖਿਆ ਦੇ ਨਾਂ 'ਤੇ ਵਾਹਨਾਂ ਨੂੰ ਰੋਕਣ ਵਾਲੇ ਬੈਰੀਗੇਡ ਪਾਏ ਸੀ ਤੇ ਸੁਰੱਖਿਆ ਮੁਲਾਜ਼ਮ ਉਥੇ ਬਿਲਕੁਲ ਨਾਰਦ ਸੀ। 

ਇਹ ਹੀ ਹਾਲਤ ਭੁਲੱਥ ਮੋੜ, ਕਮੇਟੀ ਬਾਜ਼ਾਰ ਤੇ ਕਪੂਰਥਲਾ-ਜਲੰਧਰ-ਅੰਮਿ੍ਤਸਰ ਨੂੰ ਜੋੜਣ ਵਾਲਾ ਮੇਨ ਚੌਕ ਦੀ ਸੀ ਜਿਸ ਥਾਣੇ 'ਤੇ ਕਰਤਾਰਪੁਰ ਇਲਾਕਾ ਨਿਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੈ ਉਸ ਦਾ ਮੇਨ ਗੇਟ ਤੇ ਡੀਐੱਸਪੀ ਦਫਤਰ ਦੇ ਅੰਦਰੋਂ ਦੀ ਗੇਟ ਨੂੰ ਤਾਲਾ ਲੱਗਾ ਹੋਇਆ ਸੀ, ਜੇ ਰਾਤ-ਬਰਾਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਤਕ ਪੁੱਜਣਾ ਆਮ ਬੰਦੇ ਲਈ ਮੁਸ਼ਕਲ ਸਾਬਤ ਹੋਵੇਗਾ ਤੇ ਕਰਤਾਰਪੁਰ ਪੁਲਿਸ ਵੀ ਸ਼ਹਿਰ 'ਚ ਹੋ ਰਹੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਨੂੰ ਰੋਕਣ 'ਚ ਨਾਕਾਮ ਸਾਬਤ ਹੋ ਰਹੀ ਹੈ। 

ਜਦੋਂ ਇਸ ਸਬੰਧੀ ਡੀਐੱਸਪੀ ਕਰਤਾਰਪੁਰ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਤਾਰਪੁਰ ਪੁਲਿਸ ਹਮੇਸ਼ਾ ਹੀ ਆਮ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਜੋ ਬੀਤੇ ਦਿਨੀਂ ਸਮੂਹਿਕ ਜਬਰ ਜਨਾਹ ਤੇ ਚੋਰੀ ਦਾ ਮਾਮਲਾ ਹੈ, ਉਸ ਦੀ ਪੁਲਿਸ ਪੂਰੀ ਤਰ੍ਹਾਂ ਛਾਣਬੀਣ ਕਰ ਰਹੀ ਹੈ ਤੇ ਛੇਤੀ ਹੀ ਇਹ ਦੋਵੇਂ ਮਸਲੇ ਹੱਲ ਕਰ ਲਏ ਜਾਣਗੇ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਕਿਹਾ ਕਿ ਚੌਕਸੀ ਹੋਰ ਵਧਾ ਦਿੱਤੀ ਜਾਵੇਗੀ ਤੇ ਰਾਤ ਨੂੰ ਵਾਹਨਾਂ ਦੀ ਤਲਾਸ਼ੀ ਮੁਹਿੰਮ ਵੀ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਲਾਕੇ 'ਚ ਪੁਲਿਸ ਪੈਟਰੋਲਿੰਗ ਕੀਤੀ ਜਾਂਦੀ ਹੈ ਤੇ ਇਸ 'ਚ ਹੋਰ ਵਾਧਾ ਕਰਦਿਆਂ ਹੁਣ ਤੇਜ਼ੀ ਲਿਆਂਦੀ ਜਾਵੇਗੀ।

More News

NRI Post
..
NRI Post
..
NRI Post
..