ਨਵੀਂ ਦਿੱਲੀ: ਆਮ ਬੱਜਟ ਤੋਂ ਇਕ ਦਿਨ ਪਹਿਲਾਂ ਦੇਸ਼ ਦਾ ਆਰਥਿਕ ਸਰਵੇ ਪੇਸ਼ ਹੋਵੇਗਾ। ਸੰਸਦ 'ਚ ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਾਮਨੀਅਮ ਇਸ ਨੂੰ ਪੇਸ਼ ਕਰਨਗੇ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਪਹਿਲਾ ਆਰਥਿਕ ਸਰਵੇਖ ਹੋਵੇਗਾ। ਅੰਤਰਿਮ ਬੱਜਟ 2019 ਦੌਰਾਨ ਆਰਥਿਕ ਸਰਵੇ ਪੇਸ਼ ਨਹੀਂ ਕੀਤਾ ਗਿਆ ਸੀ, ਕਿਉਂਕਿ ਇਸ ਨੂੰ ਪੂਰਨ ਬੱਜਟ ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਹੈ।
ਆਰਥਿਕ ਸਰਵੇਖ 'ਚ ਅਰਥਵਿਵਸਥਾ, ਰਾਜਕੋਸ਼ੀ ਖਾਕਾ, ਮੁਦਰਿਕ ਪ੍ਰਬੰਧਨ, ਖੇਤੀ, ਦਰਾਮਦ, ਉਦਯੋਗ, ਬੁਨਿਆਦੀ ਢਾਂਚਾ, ਸਰਵਿਸ ਸੈਕਟਰ, ਸੋਸ਼ਲ ਇੰਫ੍ਰਾਸਟ੍ਰਕਚਰ ਅਤੇ ਰੁਜ਼ਗਾਰ ਵਰਗੇ ਚੈਪਟਰ ਹੁੰਦੇ ਹਨ। ਸੁਬਰਾਮਨੀਅਮ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਵੀਰਵਾਰ ਨੂੰ ਮੈਂ ਅਤੇ ਨਵੀਂ ਸਰਕਾਰ ਦੇ ਪਹਿਲੇ ਆਰਥਿਕ ਸਰਵੇ ਸੰਸਦ 'ਚ ਪੇਸ਼ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।
ਸੁਬਰਾਮਨੀਅਮ ਦੇ ਏਜੰਡੇ 'ਚ ਖੇਤੀ, ਨੌਕਰੀ ਅਤੇ ਨਿਵੇਸ਼ ਮੁੱਖ ਰੂਪ 'ਚ ਹੋਣਗੇ। ਉਨ੍ਹਾਂ ਨੂੰ ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ ਦੇ ਆਖ਼ਰੀ ਦਿਨਾਂ 'ਚ ਨਿਯੁਕਤ ਕੀਤਾ ਸੀ। ਆਰਥਿਕ ਸਰਵੇ 'ਚ ਸਰਕਾਰ ਦੀਆਂ ਸਕੀਮਾਂ ਦਾ ਲੇਖਾ-ਜੋਖਾ ਹੁੰਦਾ ਹੈ। ਇਸ 'ਚ ਦੇਸ਼ ਦੀ ਅਰਥ-ਵਿਵਸਥਾ ਦੀ ਹਾਲਤ ਦੀ ਵੀ ਜਾਣਕਾਰੀ ਹੁੰਦੀ ਹੈ। ਨਾਲ ਹੀ ਸਰਕਾਰ ਦੇ ਕੀਤੇ ਗਏ ਕੰਮਾਂ ਦਾ ਅਸਰ ਕੀ ਹੋ ਰਿਹਾ ਹੈ, ਇਸ ਦੀ ਪੂਰੀ ਜਾਣਕਾਰੀ ਹੁੰਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



