‘ਤਪਦੇ ਜਲੰਧਰ’ ‘ਤੇ ਵਰ੍ਹੀ ਮਾਨਸੂਨ ਦੀ ਪਹਿਲੀ ਬਾਰਿਸ਼

by

ਜਲੰਧਰ — ਬੀਤੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਅੱਜ ਜਲੰਧਰ ਵਾਸੀਆਂ ਮਾਨੂਸਨ ਦੀ ਪਹਿਲੀ ਬਾਰਿਸ਼ ਪੈਣ ਨਾਲ ਕੁਝ ਰਾਹਤ ਮਿਲੀ ਹੈ। ਦੱਸ ਦੇਈਏ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪੰਜਾਬ ਵਾਸੀਆਂ ਨੂੰ ਸਿਰਫ ਮਾਨਸੂਨ ਦਾ ਇੰਤਜ਼ਾਰ ਸੀ ਪਰ ਮਾਨਸੂਨ ਇਕ ਹਫਤਾ ਦੇਰੀ ਨਾਲ ਚੱਲ ਰਿਹਾ ਸੀ। ਜਿਸ ਕਾਰਨ ਪੰਜਾਬ ਦੇ ਲੋਕ 45 ਡਿਗਰੀ ਤਾਪਮਾਨ 'ਚ ਗਰਮੀ ਨਾਲ ਮਰ ਰਹੇ ਸਨ।


ਉਸ ਤੋਂ ਬਾਅਦ ਬੀਤੇ ਦਿਨੀਂ ਪੰਜਾਬ 'ਚ ਕੁਝ ਸ਼ਹਿਰਾਂ 'ਚ ਪ੍ਰੀ-ਮਾਨਸੂਨ ਨੇ ਆਪਣੀ ਦਸਤਕ ਦਿੱਤੀ ਸੀ ਪਰ ਜਲੰਧਰ ਸਮੇਤ ਕਈ ਸ਼ਹਿਰ ਬਾਰਿਸ਼ ਤੋਂ ਵਾਂਝੇ ਰਹੇ ਸਨ। ਅੱਜ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਇਕ ਪਾਸੇ ਜਿੱਥੇ ਅੱਜ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਤਾਂ ਮਿਲੀ ਹੈ ਪਰ ਉਥੇ ਹੀ ਕੁਝ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਜ਼ੋਰਦਾਰ ਬਾਰਿਸ਼ ਪੈਣ ਦੀ ਸੰਭਾਵਨਾ ਹੈ।


ਬਾਰਿਸ਼ ਪੈਣ ਕਰਕੇ ਕਿਸਾਨਾਂ ਦੇ ਚਿਹਰੇ ਵੀ ਖਿਲ ਗਏ ਹਨ, ਕਿਉਂਕਿ ਇਸ ਸਮੇਂ ਕਿਸਾਨਾਂ ਵੱਲੋਂ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਝੋਨੇ ਲਈ ਪਾਣੀ ਦੀ ਲੋੜ ਬਹੁਤ ਹੁੰਦੀ ਹੈ।  

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..