ਬੰਗਲੌਰ , 06 ਜੁਲਾਈ ( NRI MEDIA )
ਕਰਨਾਟਕ ਵਿੱਚ 13 ਮਹੀਨਿਆਂ ਦੀ ਪੁਰਾਣੀ ਕਾਂਗਰਸ-ਜੇ ਡੀ ਐਸ ਦੀ ਗਠਬੰਧਨ ਸਰਕਾਰ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ , ਕਾਂਗਰਸ ਤੇ ਜੇਡੀਐਸ ਦੇ 11 ਵਿਧਾਇਕਾਂ ਨੇ ਸ਼ਨੀਵਾਰ ਨੂੰ ਸਪੀਕਰ ਰਮੇਸ਼ ਕੁਮਾਰ ਦੇ ਦਫਤਰ ਪਹੁੰਚ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ , ਸਪੀਕਰ ਆਪਣੇ ਦਫ਼ਤਰ ਵਿਚ ਨਹੀਂ ਸਨ ਪਰ ਬਾਅਦ ਵਿਚ 11 ਵਿਧਾਇਕਾਂ ਦੇ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਗਈ ਹੈ , ਉਧਰ ਸੂਬੇ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਇਸ ਸਮੇਂ ਅਮਰੀਕਾ ਦੌਰੇ ਉੱਤੇ ਹਨ |
ਕਰਨਾਟਕ ਵਿਚ ਕਾਂਗਰਸ-ਜੇ ਡੀਐਸ ਗਠਬੰਧਨ ਸਰਕਾਰ ਬਾਰੇ ਹਰ ਘਟਨਾਕ੍ਰਮ 'ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇੜੇ ਤੋਂ ਨਜ਼ਰ ਰੱਖ ਰਹੀ ਹੈ , ਬੀਜੇਪੀ ਦੇ ਸੀਨੀਅਰ ਲੀਡਰ ਅਤੇ ਕੇਂਦਰੀ ਮੰਤਰੀ ਡੀ.ਵੀ. ਸਾਦਾਨੰਦ ਗੌੜਾ ਨੇ 11 ਵਿਧਾਇਕਾਂ ਦੇ ਅਸਤੀਫੇ ਬਾਰੇ ਕਿਹਾ ਕਿ ਵਿਧਾਇਕਾਂ ਲਈ ਇਨਾ ਪਾਰਟੀਆਂ ਵਿੱਚੋ ਬਾਹਰ ਆਉਣ ਦਾ ਇਹ ਚੰਗਾ ਮੌਕਾ ਹੈ , ਇਸ ਲਈ ਇਹ ਲੋਕ ਆਪਣੇ ਔਹਦੇ ਤੋਂ ਹਟੇ ਹਨ ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਵਿਧਾਇਕ ਦੇ ਰੂਪ ਵਿੱਚ ਬਣੇ ਰਹਿਣਾ ਉਨ੍ਹਾਂ ਦੇ ਚੋਣ ਖੇਤਰ ਲਈ ਚੰਗਾ ਨਹੀਂ ਹੈ |
ਸਰਕਾਰ ਬਣਾਉਣ ਦੇ ਸਵਾਲਾਂ ਦੇ ਜਵਾਬ ਵਿੱਚ ਸਾਦਾਨੰਦ ਗੌੜਾ ਨੇ ਕਿਹਾ ਕਿ ਰਾਜਪਾਲ ਕੋਲ ਸਭ ਅਧਿਕਾਰ ਹਨ, ਸੰਵਿਧਾਨ ਦੇ ਅਨੁਸਾਰ ਜੇ ਉਹ ਸਾਨੂੰ ਬੁਲਾਵੇ, ਤਾਂ ਨਿਸ਼ਚਿਤ ਤੌਰ 'ਤੇ ਅਸੀਂ ਸਰਕਾਰ ਬਣਾਉਣ ਲਈ ਤਿਆਰ ਹਾਂ , ਅਸੀਂ ਕਰਨਾਟਕ ਵਿਚ ਸਭ ਤੋਂ ਵੱਡੀ ਪਾਰਟੀ ਹਾਂ , ਸਾਡੇ ਕੋਲ 105 ਵਿਧਾਇਕ ਹਨ |



