2 ਕਾਰਾ ਵਿਚਕਾਰ ਆਹਮੋ ਸਾਹਮਣੀ ਹੋਈ ਟੱਕਰ, 5 ਲੋਕਾਂ ਦੀ ਹੋਈ ਮੌਤ

by mediateam

ਜਲੰਧਰ : ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚਰੰਗਾ ਨੇੜੇ ਅੱਜ ਸਵੇਰੇ ਕਰੀਬ 8.30 ਵਜੇ ਇਕ ਇਨੋਵਾ ਤੇ ਮਾਰੂਤੀ ਆਲਟੋ ਵਿਚਕਾਰ ਹੋਈ ਆਹਮੋ ਸਾਹਮਣੀ ਟੱਕਰ 'ਚ ਆਲਟੋ ਕਾਰ 'ਚ ਸਵਾਰ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਜਾ ਰਹੀ ਸੀ, ਜਦੋਂ ਪਚਰੰਗਾ ਨੇੜੇ ਪੁੱਜੀ ਤਾਂ ਇਹ ਆਲਟੋ ਕਾਰ ਜਿਸ ਵਿਚ ਦੋ ਔਰਤਾਂ ਸਮੇਤ ਪੰਜ ਲੋਕ ਸਵਾਰ ਸਨ ਅਚਾਨਕ ਸੜਕ ਦਾ ਡਿਵਾਈਡਰ ਕਰਾਸ ਕਰਕੇ ਸੜਕ ਦੇ ਦੂਜੇ ਪਾਸੇ ਸਾਹਮਣਿਓਂ ਆ ਰਹੀ ਇਕ ਇਨੋਵਾ ਗੱਡੀ ਦੇ ਨਾਲ ਸਾਹਮਣੇ ਜਾ ਟਕਰਾਈ, ਜਿਸ ਕਾਰਨ ਇਨੋਵਾ ਕਾਰ 'ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ ਤੇ ਆਲਟੋ ਕਾਰ ਦੇ ਪੰਜੇ ਸਵਾਰ ਗੱਡੀ ਦੇ 'ਚ ਹੀ ਮਾਰੇ ਗਏ।

ਜਾਣਕਾਰੀ ਅਨੁਸਾਰ ਇਹ ਇਨੋਵਾ ਕਾਰ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੋੜਾ ਵੱਲ ਜਾ ਰਹੀ ਸੀ । ਇਸ ਇਨੋਵਾ ਕਾਰ ਨੂੰ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਵਾਸੀ ਕੈਨੇਡਾ ਚਲਾ ਰਿਹਾ ਸੀ । ਇਨੋਵਾ 'ਚ ਸਵਾਰ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਤੇ ਨਵਕਿਰਨ ਜੋ ਕਿ ਕੈਨੇਡਾ ਤੋਂ ਆਏ ਹੋਏ ਨੇ ਜ਼ਖਮੀ ਹੋਏ ਹਨ ।ਉਨ੍ਹਾਂ ਦੇ ਨਾਲ ਨਵਨੀਤ ਕੌਰ ਪਤਨੀ ਗੁਰਵੀਰ ਸਿੰਘ ਵਾਸੀ ਪਿੰਡ ਜੌੜਾ ਵੀ ਸਵਾਰ ਸੀ । ਹਾਦਸੇ ਵਿੱਚ ਆਲਟੋ ਕਾਰ ਦੇ ਸਾਰੇ ਸਵਾਰ ਮਾਰੇ ਗਏ ਹਨ, ਜਿਨ੍ਹਾਂ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ । ਆਲਟੋ ਕਾਰ ਵਿੱਚ ਲਾਸ਼ਾਂ ਬੁਰੀ ਤਰ੍ਹਾਂ ਫਸੀਆਂ ਹੋਈਆਂ ਸਨ ।

More News

NRI Post
..
NRI Post
..
NRI Post
..