ਸੈਲਫੀ ਲੈਂਦਿਆ ਦਰਿਆ ‘ਚ ਰੁੜਿਆ ਨੌਜਵਾਨ ਹੋਈ ਮੌਤ..!

by mediateam

ਕਾਲਾ ਸੰਘਿਆਂ : ਨਜਦੀਕੀ ਪਿੰਡ ਸੰਧੂ ਚੱਠਾ ਜਿਲ੍ਹਾ ਕਪੂਰਥਲਾ ਦੇ ਕਰੀਬ 30 ਵਰਿਆਂ ਨੌਜਵਾਨ ਦੀ ਕੁੱਲੂ ਵਿਖੇ ਸੈਲਫੀ ਲੈਂਦਿਆਂ ਪੈਰ ਸਲਿਪ ਕਰਨ ਕਾਰਨ ਦਰਿਆ 'ਚ ਰੁੜਨ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਮਨਜੀਤ ਸਿੰਘ ਸਾਬੀ ਸਪੁੱਤਰ ਸਵ: ਬਲਵੰਤ ਸਿੰਘ ਕੁੱਲੂ ਹਿਮਾਚਲ ਪ੍ਰਦੇਸ਼ ਵਿਖੇ ਦੋਸਤਾਂ ਨਾਲ ਘੁੰਮਣ ਗਿਆ ਸੀ। ਜਿੱਥੇ ਦਰਿਆ ਕਿਨਾਰੇ ਸੈਲਫੀ ਲੈਂਦਿਆ ਉਸਦਾ ਪੈਰ ਸਲਿੱਪ ਹੋ ਗਿਆ ਅਤੇ ਨਾਲ ਵੱਗਦੇ ਦਰਿਆ ਜਾ ਡਿੱਗਾ। 

ਹਿਮਾਚਲ ਪੁਲਿਸ ਨੇ ਘਟਨਾ ਸਥਾਨ ਤੋਂ 2 ਕਿੱਲੋਮੀਟਰ ਦੀ ਦੂਰੀ ਤੋਂ ਮਨਜੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਹੈ ਜੋ ਕੱਲ ਤੱਕ ਪਿੰਡ ਸੰਧੂ ਚੱਠੇ ਪਹੁੰਚ ਜਾਵੇਗੀ ਅਤੇ ਉਸਦੇ ਰਿਸ਼ਤੇਦਾਰ ਤਾਰੀ ਢੰਡੋਵਾਲ ਨੇ ਦੱਸਿਆ ਕਿ ਪਿੰਡ ਸੰਧੂ ਚੱਠਾ ਵਿਖੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 14 ਜੁਲਾਈ ਨੂੰ ਕੀਤਾ ਜਾਵੇਗਾ। ਮ੍ਰਿਤਕ ਮਨਜੀਤ ਸਿੰਘ ਸਾਬੀ ਇਕਲੋਤਾ ਲੜਕਾ ਸੀ ਅਤੇ ਆਪਣੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। 

ਕੁਵਾਰਾ ਨੋਜਵਾਨ ਸਾਬੀ ਆਪਣੀ ਇਕੱਲੀ ਮਾਂ ਨੂੰ ਕਰਲੋਦਿਆਂ ਛੱਡ ਗਿਆ। ਵੱਡੀ ਗਿਣਤੀ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਪਿੰਦਰਪਾਲ ਕੋਟ, ਸ਼ੇਰ ਖਾਨ, ਬਲਹਾਰ ਸਿੰਘ ਢੰਡੋਵਾਲ ਵੀ ਹਾਜਰ ਸਨ।

More News

NRI Post
..
NRI Post
..
NRI Post
..