ਵਾਸ਼ਿੰਗਟਨ , 16 ਫਰਵਰੀ ( NRI MEDIA )
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ ਦੀ ਸਰਹੱਦ ਤੇ ਕੰਧ ਬਣਾਉਣ ਦੇ ਮਕਸਦ ਨਾਲ ਅਮਰੀਕਾ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ , ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਨੂੰ ਜ਼ਿਆਦਾ ਅਧਿਕਾਰ ਮਿਲ ਜਾਣਗੇ , ਇਸਦੇ ਨਾਲ ਹੀ ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਕਰ ਅਮਰੀਕੀ ਸੰਸਦ ਨੇ ਉਨ੍ਹਾਂ ਨੂੰ ਕੰਧ ਬਣਾਉਣ ਲਈ 5.7 ਬਿਲੀਅਨ ਡਾਲਰ (ਕਰੀਬ 40 ਹਜ਼ਾਰ ਕਰੋੜ) ਨਹੀਂ ਦਿੱਤੇ ਤਾਂ ਉਹ ਫਿਰ ਤੋਂ ਸਰਕਾਰ ਦੇ ਸ਼ਟਡਾਉਨ ਦੀ ਘੋਸ਼ਣਾ ਕਰਨਗੇ ਫਿਲਹਾਲ ਟਰੰਪ ਨੇ ਫੰਡਿੰਗ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ |

ਟਰੰਪ ਨੇ ਕਿਹਾ ਕਿ ਸਰਹੱਦ ਉੱਤੇ ਦਵਾਈਆਂ ਅਤੇ ਨਸ਼ੇ ਦੀ ਤਸਕਰੀ ਦੀ ਸਮੱਸਿਆ ਹੈ , ਮੱਧ ਅਮਰੀਕਾ ਤੋਂ ਆ ਰਹੇ 15 ਹਜ਼ਾਰ ਲੋਕ ਕੈਂਪ ਲਗਾ ਕੇ ਬੈਠੇ ਹੋਏ ਹਨ ਅਤੇ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਆਉਣ ਦਾ ਇੰਤਜ਼ਾਰ ਕਰ ਰਹੇ ਹਨ , ਉਣ ਕਿਹਾ ਕਿ ਐਮਰਜੈਂਸੀ ਦੀ ਘੋਸ਼ਣਾ ਕਰਨ ਦਾ ਇਹੀ ਸਭ ਤੋਂ ਵੱਡਾ ਕਾਰਨ ਹੈ , ਐਮਰਜੈਂਸੀ ਵਿੱਚ ਸਾਰੀਆਂ ਵਿੱਤੀ ਸ਼ਕਤੀਆਂ ਵੀ ਰਾਸ਼ਟਰਪਤੀ ਨੂੰ ਮਿਲ ਜਾਣਗੀਆਂ ਸਪੱਸ਼ਟ ਹੈ ਕਿ ਰਾਸ਼ਟਰਪਤੀ ਨੂੰ ਕੰਧ ਦੇ ਲਈ ਫੰਡ ਜਾਰੀ ਕਰਨ ਵੇਲੇ ਕਾਂਗਰਸ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੋਵੇਗੀ , ਉਹ ਆਸਾਨੀ ਨਾਲ ਸਰਹੱਦ ਤੇ ਕੰਧ ਬਣਾਉਣ ਲਈ ਫ਼ੰਡ ਜਾਰੀ ਕਰ ਸਕਣਗੇ |
ਅਮਰੀਕਾ ਵਿੱਚ ਲੱਗੀ ਐਮਰਜੈਂਸੀ ਭਾਰਤ ਵਿੱਚ ਲੱਗੀ ਐਮਰਜੈਂਸੀ ਦੇ ਵਾਂਗ ਨਹੀਂ ਹੁੰਦੀ , ਜਿਸ ਵਿੱਚ ਸਾਰੇ ਲੋਕਾਂ ਦੇ ਹੱਕ ਖਤਮ ਹੁੰਦੇ ਹਨ ਅਤੇ ਲੋਕਾਂ ਨੂੰ ਬਿਨਾਂ ਕਾਰਨ ਗ੍ਰਿਫ਼ਤਾਰ ਕੀਤਾ ਜਾਂਦਾ ਹੈ. ਇਸ ਦੀ ਬਜਾਏ ਅਮਰੀਕਾ ਵਿੱਚ ਸਰਕਾਰ ਇੱਕ ਸਥਿਰ ਖੇਤਰ ਵਿੱਚ ਹੀ ਕੰਮਾਂ ਨੂੰ ਅੰਜਾਮ ਦੇ ਸਕਦੀ ਹੈ ਅਤੇ ਐਮਰਜੈਂਸੀ ਵਿੱਚ ਸਾਰੀਆਂ ਵਿੱਤੀ ਸ਼ਕਤੀਆਂ ਵੀ ਰਾਸ਼ਟਰਪਤੀ ਨੂੰ ਮਿਲ ਜਾਂਦੀਆਂ ਹਨ , ਇਸ ਵਿੱਚ ਉਨ੍ਹਾਂ ਨੂੰ ਅਮਰੀਕੀ ਸੰਸਦ ਦੀ ਮਨਜ਼ੂਰੀ ਦੀ ਜਰੂਰਤ ਨਹੀਂ ਪੈਂਦੀ |
ਉਧਰ, ਰਾਸ਼ਟਰਪਤੀ ਦੀ ਇਸ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ , ਡੈਮੋਕਰੇਟਸ ਨੇ ਕਿਹਾ ਕਿ ਉਹ ਟਰੰਪ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ , ਸੀਨੇਟ ਦੇ ਘੱਟ ਗਿਣਤੀ ਆਗੂ ਚੱਕ ਸ਼ੂਮਰ ਅਤੇ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਨੇ ਕਿਹਾ ਕਿ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਇੱਕ ਬੇਲੋੜਾ ਅਤੇ ਕਾਨੂੰਨਹੀਣ ਕਾਰਜ ਹੈ, ਇਹ ਰਾਸ਼ਟਰਪਤੀ ਦੀ ਤਾਕਤ ਦੀ ਘੋਰ ਦੁਰਵਰਤੋਂ ਹੈ|
ਵਿਰੋਧੀ ਧਿਰ ਨੇ ਕਿਹਾ ਹੈ ਕਿ ਟਰੰਪ ਵਲੋਂ ਇਹ ਇੱਕ ਹਤਾਸ਼ਾ ਭਰਪੂਰ ਕਦਮ ਹੈ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸਾਨਡਰਜ਼ ਨੇ ਕਿਹਾ ਕਿ ਅਸੀਂ ਕਿਸੇ ਵੀ ਕਾਨੂੰਨੀ ਚੁਣੌਤੀ ਦੇ ਲਈ ਤਿਆਰ ਹਾਂ. ਸੈਂਡਰਜ਼ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਕਾਂਗਰਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ |



