ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਕਾਂਗਰਸ ਪੁੱਜੀ ਚੋਣ ਕਮਿਸ਼ਨ ਕੋਲ – ਉਮੀਦਵਾਰੀ ਖਾਰਜ ਕਰਨ ਦੀ ਕੀਤੀ ਮੰਗ

by

ਗਾਂਧੀਨਗਰ , 06 ਅਪ੍ਰੈਲ ( NRI MEDIA )

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਕਾਂਗਰਸ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ , ਇਸ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ ਹੈ , ਕਾਂਗਰਸ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਅਮਿਤ ਸ਼ਾਹ ਆਪਣੇ ਚੋਣ ਹਲਫਨਾਮੇ ਵਿਚ ਸਹੀ ਜਾਣਕਾਰੀ ਛੁਪਾ ਰਹੇ ਹਨ , ਇਸ ਤੋਂ ਬਾਅਦ ਉਨ੍ਹਾਂ ਨੇ ਗਾਂਧੀਨਗਰ ਲੋਕ ਸਭਾ ਹਲਕੇ ਤੋਂ ਚੋਣਾਂ ਲੜਨ ਲਈ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ , ਸ਼ਿਕਾਇਤ ਦੇ ਅਨੁਸਾਰ ਅਮਿਤ ਸ਼ਾਹ ਨੇ ਗਾਂਧੀਨਗਰ ਵਿਚ ਇਕ ਪਲਾਟ ਅਤੇ ਉਸ ਦੇ ਪੁੱਤਰ ਦੇ ਕਰਜ਼ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਇਸ ਲਈ ਉਨ੍ਹਾਂ ਦੀ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ |


ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਨੇ ਕਿਹਾ ਕਿ ਸ਼ਾਹ ਨੇ ਆਪਣੀ ਸੰਪਤੀ ਦੇ ਮੁੱਲ ਨੂੰ ਘਟਾ ਕੇ ਲਿਖਿਆ ਹੈ ਪਰ ਸਰਕਾਰੀ ਨਿਰਦੇਸ਼ਾਂ ਅਨੁਸਾਰ, ਉਸ ਸੰਪਤੀ ਦਾ ਮੁੱਲ 66.5 ਲੱਖ ਹੈ. ਪਰ ਅਮਿਤ ਸ਼ਾਹ ਨੇ ਇਸ ਸੰਪਤੀ ਦੀ ਕੀਮਤ 25 ਲੱਖ ਰੁਪਏ ਦੱਸੀ ਹੈ |

ਪਰ ਦਸਤਾਵੇਜ਼ ਦੀ ਤਫ਼ਤੀਸ਼ ਦੌਰਾਨ ਗਾਂਧੀਨਗਰ ਤੋਂ ਕਾਂਗਰਸ ਦੇ ਉਮੀਦਵਾਰ, ਸੀ.ਜੇ. ਚਾਵਡਾ ਨੇ ਸਵਾਲ ਕੀਤਾ ਅਤੇ ਦਾਅਵਾ ਕੀਤਾ ਕਿ ਰਾਜਸਭਾ ਉਮੀਦਵਾਰੀ ਸਮੇਂ ਸ਼ਾਹ ਨੇ ਉਸ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਲਈ ਆਪਣੀ ਜਾਇਦਾਦ ਗਹਿਣੇ ਰੱਖ ਕੇ 25 ਕਰੋੜ ਰੁਪਏ ਦੇ ਕਾਰਜ ਦਾ ਜਿਕਰ ਕੀਤਾ ਸੀ ਪਰ ਹੁਣ ਦੇ ਹਲਫਨਾਮੇ ਵਿਚ ਇਸਦਾ ਜ਼ਿਕਰ ਨਹੀਂ ਹੈ |

ਇਸ ਤੋਂ ਬਾਅਦ, ਕਾਂਗਰਸ 'ਤੇ ਹਮਲਾ ਕਰਦੇ ਹੋਏ, ਭਾਜਪਾ ਦੇ ਬੁਲਾਰੇ ਭਰਤ ਪਾਂਡਿਆ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਅਤੇ ਉਸ ਦੇ ਉਮੀਦਵਾਰ ਅਮਿਤ ਸ਼ਾਹ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ , ਉਨ੍ਹਾਂ ਨੇ ਕਿਹਾ ਕਿ ਕਰਜਾ ਮੁੜ ਅਦਾਇਗੀ ਕਰ ਦਿੱਤਾ ਗਿਆ ਹੈ , ਗਹਿਣੇ ਰੱਖੀ ਜਾਇਦਾਦ ਨੂੰ ਵਾਪਸ ਲੈ ਲਿਆ ਗਿਆ ਹੈ, ਪਾਂਡਿਆ ਨੇ ਕਿਹਾ ਕਿ ਕਾਂਗਰਸ ਨੇ ਬਿਨਾ ਜਾਂਚ ਕੀਤੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ |

More News

NRI Post
..
NRI Post
..
NRI Post
..