ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਸ਼ਰਾਬ ਤਸਕਰੀ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ

by mediateam

ਲੁਧਿਆਣਾ : ਬੀਤੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦਿਆਂ ਸ਼ਰਾਬ ਤਸਕਰੀ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜਦਕਿ ਇਕ ਫਰਾਰ ਹੋ ਗਿਆ। ਥਾਣਾ ਡਿਵੀਜ਼ਨ ਨੰਬਰ 4 ਪੁਲਿਸ ਨੇ ਛਾਵਣੀ ਮੋਹਲੇ ਦੇ ਪੀਪਲ ਚੌਂਕ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਦੋ ਪੇਟੀ ਸ਼ਰਾਬ ਨਾਲ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਛਾਣ ਉਸ ਦੇ ਇਲਾਕੇ 'ਚ ਰਹਿਣ ਵਾਲੇ ਸਿਕੰਦਰ ਦੇ ਰੂਪ 'ਚ ਹੋਈ।ਥਾਣਾ ਹੇਡਲੋਂ ਪੁਲਿਸ ਨੇ ਸ਼ੰਕਰ ਕਾਲੋਨੀ ਇਲਾਕੇ 'ਚ ਰਹਿਣ ਵਾਲੇ ਵਿਅਕਤੀ ਦੇ ਘਰ 'ਚ ਰੇਡ ਕਰ ਕੇ ਉਸ ਨੂੰ ਦੋ ਪੇਟੀ ਸ਼ਰਾਬ ਨਾਲ ਕਾਬੂ ਕੀਤਾ।

ਪੁਲਿਸ ਦੀ ਏਟੀ ਨਾਰਕੋਟਿਕ ਸੇਲ ਟੀਮ ਨੇ ਬਸਤੀ ਅਬਦੁਲਾ ਤੇ ਨਿਵਾਸੀ ਲਖਦੀਪ ਸਿੰਘ ਦੇ ਘਰ 'ਚ ਰੇਡ ਕਰ ਕੇ ਉਸ ਨੂੰ ਇਕ ਪੇਟੀ ਸ਼ਰਾਬ ਨਾਲ ਕਾਬੂ ਕੀਤਾ। ਉਸ ਖ਼ਿਲਾਫ਼ ਥਾਣਾ ਮਾਡਲ ਟਾਊਨ 'ਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਇਕ ਪੁਲਿਸ ਨੇ ਰੇਖੀ ਸਿਨੇਮਾ ਚੋਕ 'ਚ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਪੇਟੀ ਸ਼ਰਾਬ ਨਾਲ ਵਿਅਕਤੀ ਨੂੰ ਕਾਬੂ ਕੀਤਾ। ਉਸ ਦੀ ਪਛਾਣ ਟਰਾਂਸਪੋਰਟ ਨਗਰ ਦੇ ਨਿਊ ਹੀਰਾ ਨਗਰ ਨਿਵਾਸੀ ਬਾਲ ਕ੍ਰਿਸ਼ਨ ਦੇ ਰੂਪ 'ਚ ਹੋਈ। ਥਾਣਾ ਸਾਹਨੇਵਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਢੰਡਾਰੀ ਕਲਾਂ ਨਿਵਾਸੀ ਕੁਲਦੀਪ ਸਿੰਘ ਦੇ ਘਰ 'ਚ ਰੇਡ ਕੀਤੀ। ਜਿਸ ਨੂੰ ਦੇਖ ਕੇ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਨੇ ਉਸ ਦੇ ਘਰ ਤੋਂ 12 ਬੋਤਲ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ।

More News

NRI Post
..
NRI Post
..
NRI Post
..