ਵੈੱਬ ਡੈਸਕ (ਵਿਕਰਮ ਸਹਿਜਪਾਲ) : ਇਹ ਮਾਮਲਾ ਤਪਾ ਮੰਡੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪੰਜ ਨੌਜਵਾਨਾਂ ਨੇ ਇੱਕ ਨਾਬਾਲਗ ਨੌਜਵਾਨ ਨਾਲ ਬਦਫੈਲੀ ਕਰਕੇ ਉਸਦਾ ਗੈਂਗਰੇਪ ਕੀਤਾ। ਮਿਲੀ ਜਾਣਕਾਰੀ ਅਨੁਸਾਰ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਵਿੱਚ ਰਹਿਣ ਵਾਲੇ ਇੱਕ ਗ਼ਰੀਬ ਪਰਿਵਾਰ ਦੇ ਨਾਬਾਲਗ ਨੌਜਵਾਨ ਨਾਲ ਪੰਜ ਨੌਜਵਾਨਾਂ ਨੇ ਦੋ ਘੰਟੇ ਗੈਂਗਰੇਪ ਕੀਤਾ ਅਤੇ ਬਦਫੈਲੀ ਕੀਤੀ। ਇਸ ਮਾਮਲੇ ਵਿੱਚ ਪੀੜਤ ਨਾਬਾਲਗ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹ ਵਿਧਵਾ ਔਰਤ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਲੇਵਰ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀ ਹੈ। ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਕੇ ਜਦੋਂ ਸ਼ਾਮ ਨੂੰ ਘਰ ਪਹੁੰਚੀ ਤਾਂ ਉਸਦਾ ਨਾਬਾਲਗ ਨੌਜਵਾਨ ਪੁੱਤਰ ਖੂਨ ਨਾਲ ਲੱਥਪੱਥ ਹੋ ਕੇ ਡਿੱਗਿਆ ਪਿਆ ਸੀ।

ਜਿਸ ਤੋਂ ਬਾਅਦ ਉਸ ਦੀ ਮਾਂ ਨੇ ਦੇਖਿਆ ਕਿ ਉਸ ਨਾਲ ਕੀ ਹੋਇਆ ਹੈ ਤਾਂ ਪੀੜਤ ਨਾਬਾਲਗ ਨੌਜਵਾਨ ਨੇ ਦੱਸਿਆ ਕਿ ਉਹ ਸ਼ਾਮ ਨੂੰ ਘਰ ਵਿੱਚ ਇਕੱਲਾ ਸੀ ਤਾਂ ਪੰਜ ਨੌਜਵਾਨਾਂ ਨੇ ਘਰ ਵਿੱਚ ਆ ਕੇ ਉਸਦੇ ਹੱਥ ਪੈਰ ਬੰਨ੍ਹ ਕੇ ਉਸ ਨਾਲ ਲਗਾਤਾਰ ਦੋ ਘੰਟੇ ਜਬਰਨ ਬਦਫੈਲੀ ਅਤੇ ਗੈਂਗਰੇਪ ਕੀਤਾ। ਜਿਸ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਉਸਦੀ ਮਾਂ ਨੇ ਉਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਸਰਕਾਰੀ ਡਾਕਟਰਾਂ ਨੇ ਉਸ ਨੂੰ ਦਾਖਲ ਕਰ ਲਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਡਾਕਟਰਾਂ ਦੀ ਟੀਮ ਨਾਬਾਲਗ ਨੌਜਵਾਨ ਦਾ ਕੱਲ੍ਹ ਨੂੰ ਮੈਡੀਕਲ ਕਰੇਗੀ, ਜਿਸ ਤੋਂ ਬਾਅਦ ਹੀ ਰਿਪੋਰਟ ਆਵੇਗੀ। ਉਧਰ ਦੂਜੇ ਪਾਸੇ ਤਪਾ ਮੰਡੀ ਪੁਲਿਸ ਦੇ ਐਸਐਚਓ ਕੰਮਲਜੀਤ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਤਰਾਂ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੇ ਖਿਲਾਫ਼ ਬਣਦੀ ਪੂਰੀ ਕਾਰਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਗੈਂਗਰੇਪ ਬਦਫੈਲੀ ਕਰਨ ਵਾਲੇ ਪੰਜ ਨੌਜਵਾਨਾਂ ਵਿੱਚ ਨਾਬਾਲਗ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਕੁਝ ਗੁਆਂਢੀ ਵੀ ਦੱਸੇ ਜਾ ਰਹੇ ਹਨ।




