ਨਵੀਂ ਦਿੱਲੀ , 20 ਜੁਲਾਈ ( NRI MEDIA )
ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੀ ਮੌਤ ਹੋ ਗਈ ਹੈ , ਉਹ 81 ਸਾਲ ਦੇ ਸਨ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ , ਉਨ੍ਹਾਂ ਦਾ ਐਸਸਕੌਰਟ ਹੋਸਪਿਟਲ ਵਿਚ ਇਲਾਜ ਚੱਲ ਰਿਹਾ ਸੀ , ਸ਼ੀਲਾ ਦੀਕਸ਼ਤ ਸਾਲ 1998 ਤੋਂ 2013 ਤਕ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ , ਉਨ੍ਹਾਂ ਦੀ ਅਗਵਾਈ ਵਿੱਚ ਲਗਾਤਾਰ ਤਿੰਨ ਵਾਰ ਕਾਂਗਰਸ ਨੇ ਦਿੱਲੀ ਵਿੱਚ ਸਰਕਾਰ ਬਣਾਈ ਸੀ , ਉਹ ਸਭ ਤੋਂ ਲੰਬੇ ਸਮੇਂ (15 ਸਾਲ) ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ ਸਨ |
ਕਾਂਗਰਸ ਦੇ ਕੱਦਵਰ ਆਗੂ ਸ਼ੀਲਾ ਦੀਕਸ਼ਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿੱਚ ਹੋਇਆ ਸੀ , ਉਹ ਦਿੱਲੀ ਦੇ ਕਨਵੈਂਟ ਆਫ ਜੇਸਸ ਐਂਡ ਮੈਰੀ ਸਕੂਲ ਤੋਂ ਪੜਾਈ ਅਤੇ ਫਿਲ ਦਿੱਲੀ ਯੂਨੀਵਰਸਿਟੀ ਦੇ ਮਿ੍ਰਾਂਡਾ ਹਾਊਸ ਕਾਲਜ ਤੋਂ ਮਾਸਟਰਜ਼ ਆਫ ਆਰਟਸ ਦੇ ਡਿਗਰੀ ਹਾਸਲ ਸੀ ਸ਼ੀਲਾ ਦੀਕਸ਼ ਸਾਲ 1984 ਤੋਂ 1989 ਤਕ ਉੱਤਰ ਪ੍ਰਦੇਸ਼ ਦੇ ਕਨੌਜ ਤੋਂ MP ਰਹੇ , ਜਿਵੇਂ ਕਿ ਸੰਸਦ ਉਹ ਲੋਕ ਸਭਾ ਦੇ ਕਾਰਜਕੁਸ਼ਲਤਾ ਦਾ ਹਿੱਸਾ ਵੀ ਸੀ ,ਓਥੇ ਉਨ੍ਹਾਂ ਦੇ ਬੇਟੇ ਸੰਦੀਪ ਦੀਕਸ਼ਤ ਕਾਂਗਰਸ ਦੇ ਨੇਤਾ ਹਨ |
ਸ਼ੀਲਾ ਦੀਕਸ਼ਤ ਨੂੰ ਦਿੱਲੀ ਦਾ ਚਿਹਰਾ ਬਦਲਣਾ ਦਾ ਸੇਹਰਾ ਦਿੱਤਾ ਜਾਂਦਾ ਹੈ , ਉਹਨਾਂ ਦੇ ਕਾਰਜਕਾਲ ਵਿੱਚ ਦਿੱਲੀ ਵਿੱਚ ਕਈ ਵਿਕਾਸ ਕਾਰਜ ਹੋਏ , ਸ਼ੀਲਾ ਦੀਕਸ਼ਤ ਨੇ ਔਰਤਾਂ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਵਿੱਚ 5 ਸਾਲ (1984-1989) ਤਕ ਭਾਰਤ ਦੀ ਪ੍ਰਤਿਨਿਧ ਕੀਤਾ ਹੈ , ਉਹ ਪ੍ਰਧਾਨ ਮੰਤਰੀ ਦੇ ਦਫਤਰ ਤੋਂ 1986 ਤੋਂ 1989 ਤਕ ਸੰਸਦ ਦੇ ਕਾਰਜ ਮੰਤਰੀ ਵੀ ਰਹੇ |



