ਆਦਮਪੁਰ ਦੀ ਇਕਲੌਤੀ ਫਲਾਈਟ ਸਪਾਈਸ ਜੈੱਟ ਫਿਰ ਹੋਈ 40 ਮਿੰਟ ਲੇਟ

by mediateam

ਜਲੰਧਰ — ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਨੇ ਬੀਤੇ ਦਿਨ ਫਿਰ ਇਕ ਵਾਰ ਆਦਮਪੁਰ ਤੋਂ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਹਾਲਾਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਪਾਈਸ ਜੈੱਟ ਦੀ ਫਲਾਈਟ ਲੇਟ ਹੋਈ ਹੈ। ਹੁਣ ਤਾਂ ਯਾਤਰੀ ਵੀ ਫਲਾਈਟ ਲੇਟ ਹੋਣ ਦੇ ਆਦੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦਿੱਲੀ ਤੋਂ ਆਦਮਪੁਰ ਵੀ ਫਲਾਈਟ 35 ਮਿੰਟ ਲੇਟ ਹੀ ਪਹੁੰਚੀ, ਜਿਸ ਕਾਰਣ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਦੇਰੀ ਨਾ ਚੱਲੀ। ਸਪਾਈਸ ਜੈੱਟ ਦਾ ਆਦਮਪੁਰ ਤੋਂ ਦਿੱਲੀ ਜਾਣ ਦਾ ਸਮਾਂ 2.45 ਮਿੰਟ 'ਤੇ ਹੈ ਅਤੇ ਦਿੱਲੀ 4 ਵਜੇ ਪਹੁੰਚ ਜਾਂਦੀ ਹੈ। ਬੀਤੇ ਦਿਨ ਆਦਮਪੁਰ ਤੋਂ ਦਿੱਲੀ ਦੀ ਫਲਾਈਟ 3.25 ਵਜੇ ਚੱਲੀ ਸੀ ਤੇ ਉਹ 4.40 'ਤੇ ਪਹੁੰਚੀ। ਦੇਰੀ ਕਾਰਣ ਦਿੱਲੀ ਤੋਂ ਆਦਮਪੁਰ ਲਈ ਫਲਾਈਟ 35 ਮਿੰਟ ਲੇਟ ਪਹੁੰਚੀ ਕਿਉਂਕਿ ਦਿੱਲੀ ਤੋਂ ਫਲਾਈਟ 1.58 ਵਜੇ ਚੱਲੀ ਤੇ 3.05 ਵਜੇ ਆਦਮਪੁਰ ਪਹੁੰਚੀ। ਫਲਾਈਟ ਦੇ ਦੇਰੀ ਦਾ ਕਾਰਨ ਕੋਈ ਤਕਨੀਕੀ ਕਾਰਣ ਦੱਸਿਆ ਜਾ ਰਿਹਾ ਹੈ। ਹਫਤੇ 'ਚ ਰੋਜ਼ਾਨਾ 3 ਤੋਂ 4 ਵਾਰ ਸਪਾਈਸ ਜੈੱਟ ਫਲਾਈਟ ਲੇਟ ਹੋ ਰਹੀ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..