ਪੁਲਿਸ ਤੋਂ ਤੰਗ ਆ ਨੋਜਵਾਨ ਨੇ ਫਾਹਾ ਲਗਾ ਕੀਤੀ ਖੁਦਖੁਸ਼ੀ

by mediateam

ਨੰਗਲੀ : ਪਿੰਡ ਦਯਾਨੰਦ ਨਗਰ ਨੰਗਲੀ ਦੇ ਵਸਨੀਕ ਸ਼ੇਰ ਸਿੰਘ ਸ਼ੇਰਾ ਨਾਮਕ ਨੋਜਵਾਨ ਨੇ ਪੁਲਿਸ ਤੋਂ ਤੰਗ ਆ ਕੇ ਫਾਹਾ ਲਗਾ ਕੇ ਖੁਦਖੁਸ਼ੀ ਕਰਨ ਦਾ ਮਾਮਾਲਾ ਸਾਹਮਣੇ ਆਇਆ ਹੈ। ਜਿਸ ਤੋਂ ਗੁੱਸੇ 'ਚ ਆ ਕੇ ਰਾਤ ਵੇਲੇ ਪਰਿਵਾਰਕ ਮੈਂਬਰਾਂ ਨੇ 3 ਘੰਟੇ ਫਤਿਹਗੜ੍ਹ ਚੁੜੀਆ ਰੋਡ ਬਾਈਪਾਸ ਚੋਂਕੀ ਦਾ ਘਿਰਾੳ ਕਰ ਕੇ ਦੱਬ ਕੇ ਨਾਰੇਬਾਜ਼ੀ ਕੀਤੀ। 

ਜਾਣਕਾਰੀ ਦਿੰਦੇ ਨੋਜਵਾਨ ਸ਼ੇਰਾ ਦੀ ਮਾਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾ ਸਾਡੇ ਮਹੁਲੇ 'ਚ ਰਹਿਣ ਵਾਲੀ ਇਕ ਲੜਕੀ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਸ਼ੇਰਾ ਨੂੰ ਪਤਾ ਹੈ ਉਨ੍ਹਾਂ ਦੀ ਲੜਕੀ ਕਿੱਥੇ ਹੈ ਤੇ ਪੁਲਿਸ ਵਾਲੇ ਸ਼ੇਰਾ ਨੁੰ ਬਾਰ-ਬਾਰ ਪੁਲਿਸ ਚੋਕੀ ਬੁਲਾ ਕੇ ਉਸ ਉੱਪਰ ਮਾਮਲਾ ਦਰਜ ਕਰਨ ਦੀ ਧਮਕੀ ਦੇਣ ਲੱਗੇ, ਜਿਸ ਤੋਂ ਤੰਗ ਆ ਕੇ ਸ਼ੇਰਾ ਨੇ ਫਾਹਾ ਲਗਾ ਆਪਣੀ ਜੀਵਨ ਲੀਲ਼ਾ ਸਮਾਪਤ ਕਰਨ ਦੀ ਕੋਸ਼ਿਸ ਕੀਤੀ।

ਸ਼ੇਰਾ ਨੂੰ ਨਜਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ। ਮੌਕੇ 'ਤੇ ਪਹੁੰਚੇ ਥਾਣਾ ਸਦਰ ਮੁਖੀ ਪ੍ਰੇਮ ਪਾਲ ਮਾਹੋਲ ਨੂੰ ਵੇਖਦੇ ਲੋਕਾਂ ਨੂੰ ਸ਼ਾਂਤ ਕਰਵਾਇਆ ਤੇ ਘਟਨਾ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅਗਰ ਕੋਈ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

More News

NRI Post
..
NRI Post
..
NRI Post
..