ਤਿੰਨ ਤਲਾਕ ਬਿੱਲ ਲੋਕ ਸਭਾ ‘ਚ ਹੋਇਆ ਪਾਸ, ਹੱਕ ‘ਚ ਪਏ 303 ਵੋਟ

by

ਨਵੀਂ ਦਿੱਲੀ: ਵੀਰਵਾਰ ਨੂੰ ਸੰਸਦ ਦਾ ਸਤਰ ਸਰਕਾਰ ਲਈ ਬੇਹੱਦ ਮਹੱਤਵਪੂਰਨ ਰਿਹਾ। ਲੋਕ ਸਭਾ ਵਿਚ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ਵਿਚ 303 ਵੋਟ ਪਏ ਹਨ ਅਤੇ ਵਿਰੋਧ ਵਿਚ 82 ਵੋਟ ਪਏ ਹਨ। ਟੀਐੱਮਸੀ, ਜੇਡੀਯੂ ਤੇ ਕਾਂਗਰਸ ਸੰਸਦ ਮੈਂਬਰਾਂ ਨੇ ਮਤਦਾਨ ਦਾ ਬਾਈਕਾਟ ਕਰਦੇ ਹੋਏ ਸਦਨ ਤੋਂ ਵਾਕ ਆਊਟ ਕਰ ਗਏ ਸਨ। ਲੋਕ ਸਭਾ 'ਚ ਸੰਸਦੀ ਕਾਰਜ ਮੰਤਰੀ ਨੇ ਬਜਟ ਸਤਰ ਨੂੰ 7 ਅਗਸਤ ਤਕ ਵਧਾਉਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਇਜਾਜ਼ਤ ਨਾਲ ਸਤਰ ਨੂੰ 7 ਅਗਸਤ ਤਕ ਵਧਾ ਦਿੱਤਾ ਗਿਆ। ਉੱਥੇ, ਸਰਕਾਰ ਦਾ ਕਹਿਣਾ ਹੈ ਕਿ ਇਸ ਸਤਰ ਵਿਚ 17 ਬਿੱਲ ਪੈਂਡਿੰਗ ਹਨ ਤੇ ਕਾਫੀ ਸਰਕਾਰੀ ਕੰਮਕਾਜ ਬਾਕੀ ਹੈ। ਦੱਸ ਦਈਏ ਕਿ ਸੰਸਦ ਦਾ ਮੌਜੂਦਾ ਸਤਰ 26 ਜੁਲਾਈ ਨੂੰ ਖ਼ਤਮ ਹੋ ਰਿਹਾ ਸੀ, ਜੋ ਕਿ ਹੁਣ 7 ਅਗਸਤ ਤਕ ਦੇ ਲਈ ਵਧਾ ਦਿੱਤਾ ਗਿਆ।

  • ਤਿੰਨ ਤਲਾਕ ਬਿੱਲ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਬਿਲ ਦੀ ਸੋਧ 'ਤੇ ਵੋਟਿੰਗ ਕੀਤੀ ਗਈ ਤੇ ਓਵੈਸੀ ਵੱਲੋਂ ਲਿਆਈ ਗਈ ਸੋਧ ਨੂੰ ਸਦਨ ਨੇ ਖ਼ਾਰਜ ਕਰ ਦਿੱਤਾ ਹੈ।
  • ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ ਹੈ। ਪੱਖ ਵਿਚ 303 ਵੋਟ ਪਏ ਹਨ। ਉੱਥੇ, ਵਿਰੋਧ ਵਿਚ 82 ਵੋਟ ਪਏ ਹਨ।
  • ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਤਿੰਨ ਤਲਾਕ ਦੇ ਮਾਮਲੇ ਵਿਚ ਸਟੇਕਹੋਲਡਰ ਕੇਵਲ ਪੀੜਤ ਮੁਸਲਿਮ ਔਰਤਾਂ ਲਈ ਹੈ, ਮੁਸਲਿਮ ਪਰਸਨਲ ਲਾਅ ਬੋਰਡ ਇਸ ਮਾਮਲੇ ਵਿਚ ਸਟੇਕ ਹੋਲਡਰ ਨਹੀਂ ਹਨ।
  • ਤਿੰਨ ਤਲਾਕ ਬਿੱਲ 'ਤੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਾਕਿਸਤਾਨ ਤੇ ਬੰਗਲਾਦੇਸ਼ ਨੇ ਵੀ ਕਿਹਾ ਹੈ ਕਿ ਜੋ ਵੀ ਤਲਾਕ ਦੀ ਪੂਰੀ ਪ੍ਰਕਿਰਿਆ ਦਾ ਪਾਲਨ ਨਹੀਂ ਕਰੇਗਾ ਉਸ ਨੂੰ ਜੇਲ੍ਹ ਹੋਵੇਗੀ।
  • ਐੱਨਡੀਏ ਦੀ ਸਹਿਯੋਗੀ ਜੇਡੀਯੂ ਨੇ ਤਿੰਨ ਤਲਾਕ ਬਿੱਲ ਦਾ ਵਿਰੋਧ ਕੀਤਾ। ਜੇਡੀਯੂ ਨੇਤਾ ਲਲਨ ਸਿੰਘ ਨੇ ਕਿਹਾ ਕਿ ਵਿਵਾਦ ਪੂਰਨ ਮੁੱਦਿਆਂ 'ਤੇ ਉਨ੍ਹਾਂ ਦੀ ਪਾਰਟੀ ਐੱਨਡੀਏ ਦੇ ਨਾਲ ਨਹੀਂ ਹੈ।
  • ਕਾਨੂੰਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬੈਨ ਕੀਤਾ ਹੈ ਤਾਂ ਭਾਰਤ ਕਿਉਂ ਨਹੀਂ ਕਰ ਸਕਦਾ। ਤਿੰਨ ਤਲਾਕ ਦੇ ਸਭ ਤੋਂ ਜ਼ਿਆਦਾ ਮਾਮਲੇ ਉੱਤਰ ਪ੍ਰਦੇਸ਼ ਤੋਂ ਆਏ ਹਨ, ਉਨ੍ਹਾਂ ਨੇ ਕਾਰਵਾਈ ਕੀਤੀ ਹੈ। ਬਾਕੀ ਸੂਬੇ ਵੀ ਕਰਨ, ਔਰਤਾਂ ਦੇ ਲਈ ਅੱਗੇ ਵਧਣ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..