ਤੈਸ਼ ਵਿਚ ਆ ਨੌਜਵਾਨ ਨੇ ਤਾਏ ਦੇ ਸਿਰ ‘ਤੇ ਬੇਸਬਾਲ ਮਾਰ ਕਰ ਦਿੱਤੀ ਹੱਤਿਆ

by

ਮੋਗਾ : ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਨਿਵਾਸੀ ਇਕ ਨੌਜਵਾਨ ਨੇ ਤੈਸ਼ ਵਿਚ ਆ ਕੇ ਆਪਣੇ ਤਾਏ ਦੇ ਸਿਰ 'ਤੇ ਬੇਸਬਾਲ ਬੈਟ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਨੌਜਵਾਨ ਵੱਲੋਂ ਆਪਣੀ ਤਾਈ ਤੇ ਉਸ ਦੇ ਲੜਕੇ ਨੂੰ ਵੀ ਕੁੱਟਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਪੁਲਿਸ ਵੱਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਲਛਮਣ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਨਿਵਾਸੀ ਪਿੰਡ ਸੈਦੋਕੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਸ ਦੇ ਚਾਚੇ ਦਾ ਲੜਕਾ ਦਰਸ਼ਨ ਸਿੰਘ ਲਾਲੀ ਖ਼ਿਲਾਫ਼ ਹੱਤਿਆ ਦੇ ਦੋਸ਼ ਵਿਚ ਥਾਣਾ ਭਦੌੜ ਵਿੱਚ ਮਾਮਲਾ ਦਰਜ ਹੈ, ਜਿਸ ਵਿਚ ਉਹ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਲੈ ਕੇ ਜੇਲ੍ਹ ਤੋਂ ਬਾਹਰ ਆਇਆ ਹੈ। ਲਾਲੀ ਨੇ ਆਪਣੇ ਘਰ ਵਿਚ ਪਿਟਬੁੱਲ ਨਸਲ ਦਾ ਕੁੱਤਾ ਰੱਖਿਆ ਹੋਇਆ ਸੀ ਜੋ ਅਕਸਰ ਹੀ ਉਨ੍ਹਾਂ ਦੇ ਘਰ ਆ ਕੇ ਗੰਦ ਪਾ ਦਿੰਦਾ ਸੀ। 

ਕੁੱਤੇ ਨੂੰ ਬੜੀ ਮੁਸ਼ਕਿਲ ਨਾਲ ਘਰੋਂ ਭਜਾਉਣਾ ਪੈਂਦਾ ਸੀ।ਇਸ ਸਬੰਧੀ ਜਦ ਉਸ ਦਾ ਪਰਿਵਾਰ ਦਰਸ਼ਨ ਸਿੰਘ ਵੱਲੋਂ ਕੁੱਤਾ ਰੱਖਣ ਦਾ ਵਿਰੋਧ ਕਰਨ ਲੱਗਾ ਤਾਂ ਉਨ੍ਹਾਂ ਦੀ ਰੰਜਿਸ਼ ਸ਼ੁਰੂ ਹੋ ਗਈ। ਇਸ ਦੇ ਚੱਲਦਿਆਂ ਸ਼ੁੱਕਰਵਾਰ ਦੀ ਰਾਤ ਨੂੰ ਦਰਸ਼ਨ ਸਿੰਘ ਨੇ ਤੈਸ਼ ਵਿੱਚ ਆ ਕੇ ਉਸ ਦੇ ਪਿਤਾ ਸੁਖਮੰਦਰ ਸਿੰਘ ਦੇ ਸਿਰ 'ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵਿਰੋਧ ਕਰਨ ਤੇ ਦਰਸ਼ਨ ਨੇ ਉਸ ਦੀ ਮਾਂ ਨਸੀਬ ਕੌਰ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਿਆ।ਜ਼ਖ਼ਮੀ ਹਾਲਤ ਵਿਚ ਉਨ੍ਹਾਂ ਦੋਵਾਂ ਮਾਂ-ਪੁੱਤਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦਰਸ਼ਨ ਸਿੰਘ ਲਾਲੀ ਖ਼ਿਲਾਫ਼ ਹੱਤਿਆ ਦੇ ਦੋਸ਼ 'ਚ ਥਾਣਾ ਨਿਹਾਲ ਸਿੰਘ ਵਾਲਾ ਵਿਚ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਨੁਸਾਰ ਸੁਖਮੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ।

More News

NRI Post
..
NRI Post
..
NRI Post
..