ਲਿਬਰਲ ਲੀਡਰ ਜਸਟਿਨ ਟਰੂਡੋ ਨੇ ਟੋਰਾਂਟੋ ਦੇ ਵਿਚ ਆਪਣੀ ਪਾਰਟੀ ਦੀ ਇਕ ਨਵੀਂ ਯੋਜਨਾ ਸਾਂਝੀ ਕੀਤੀ ਜਿਸਦੇ ਤਹਿਤ ਉਨ੍ਹਾਂ ਨੇ ਐਸੋਲਟ ਰਾਇਫਲ ਅਤੇ ਹੋਰ ਹੱਥ ਬੰਦੂਕਾਂ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ, ਟਰੂਡੋ ਨੇ ਟੋਰਾਂਟੋ ਦੇ ਗ੍ਰੀਕਟਾਊਨ ਵਿਚ ਜਿਥੇ ਪਿਛਲੀ ਗਰਮੀਆਂ ਵੱਡੀ ਗੋਲੀਬਾਰੀ ਹੋਈ ਸੀ ਉਥੇ ਇਸਦੀ ਘੋਸ਼ਨਾ ਸਵੇਰ ਦੇ 10:30 ਵਜੇ ਕੀਤੀ, ਇਸ ਅਹਿਮ ਮੁੱਦੇ ਉੱਪਰ ਵੀ ਲਿਬਰਲ ਅਤੇ ਕੰਜਰਵੇਟਿਵ ਦੀ ਰਾਏ ਵੱਖ ਹੈ।
ਕਿਚਨਰ ਵਿਖੇ ਹੋਈ ਇਕ ਰੇਡੀਓ ਇੰਟਰਵਿਊ ਵਿਚ ਟਰੂਡੋ ਨੇ ਇਹ ਸਭ ਹਥਿਆਰਾਂ ਅਤੇ ਗੋਲੀਬਾਰੀ ਦਾ ਜਿੰਮੇਵਾਰ ਕੰਜਰਵੇਟਿਵ ਸ਼ੀਰ ਨੂੰ ਦੱਸਿਆ, ਹਾਲਾਂਕਿ ਸ਼ੀਰ ਦੇ ਮੁਤਾਬਿਕ ਉਹ ਸਾਰੇ ਹਥਿਆਰਾਂ ਉੱਤੇ ਪਾਬੰਦੀ ਲਾਉਣ’ ਤੇ ਨਹੀਂ ਬਲਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਦਾ ਉਪਯੋਗ ਨਿਸ਼ੇਧ ਕਰਨਗੇ, ਸ਼ੀਰ ਦਾ ਕਹਿਣਾ ਹੈ ਕਿ ਕੈਨੇਡੀਅਨ ਹਮੇਸ਼ਾਂ ਤੋਂ ਹੀ ਕਾਨੂੰਨਾਂ ਦੀ ਪਾਲਣਾ ਕਰਦੇ ਆ ਰਹੇ ਹਨ।



