ਟਰੂਡੋ ਨੂੰ ਮੁਆਫ ਕਰਨ ਲਈ ਤਿਆਰ ਹਨ ਐਨ.ਡੀ.ਪੀ. ਲੀਡਰ ਜਗਮੀਤ ਸਿੰਘ

by

ਲਿਬਰਲ ਲੀਡਰ ਜਸਟਿਨ ਟਰੂਡੋ ਦੁਆਰਾ ਕੁਝ ਸਾਲ ਪਹਿਲਾਂ ਆਪਣੇ ਮੂੰਹ ਅਤੇ ਸਰੀਰ ਉੱਪਰ ਕਾਲਾ ਰੰਗ ਲਗਾ ਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਹਾਲਾਂਕਿ ਟਰੂਡੋ ਇਸ ਬਾਰੇ ਸਫਾਈ ਵੀ ਪੇਸ਼ ਕਰ ਚੁੱਕੇ ਹਨ ਅਤੇ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਫਿਰ ਵੀ ਮੁੱਦਾ ਠਾਹਲਾ ਨਹੀਂ ਪੈ ਰਿਹਾ ਹੈ, ਜਿਸਦੇ ਚਲਦੇ ਹੁਣ ਟਰੂਡੋ ਦੁਬਾਰਾ ਤੋਂ ਐਨ.ਡੀ,ਪੀ. ਪਾਰਟੀ ਦੇ ਲੀਡਰ ਜਗਮੀਤ ਸਿੰਘ ਕੋਲੋਂ ਵੀ ਮੁਆਫੀ ਮੰਗਣ ਦੀ ਗੱਲ ਕੀਤੀ ਹੈ, ਗੌਰਤਲਬ ਹੈ ਕਿ ਸਿੰਘ ਨੇ ਇਸ ਮਾਮਲੇ ਵਿਚ ਸਹਿਮਤੀ ਤਾਂ ਜਤਾਈ ਹੈ ਪਰ ਇਸਦੇ ਨਾਲ ਹੀ ਕੁਝ ਸ਼ਰਤਾਂ ਵੀ ਰੱਖ ਦਿੱਤੀਆਂ ਹਨ।


ਟਰੂਡੋ ਦਾ ਕਹਿਣਾ ਹੈ ਕਿ ਉਹ ਜਗਮੀਤ ਸਿੰਘ ਦੇ ਨਾਲ ਨਾਲ ਹਰ ਕੈਨੇਡੀਅਨ ਕੋਲੋਂ ਮੁਆਫੀ ਮੰਗਣਾ ਚਾਹੁੰਦੇ ਹਨ ਕਿਉਕਿ ਉਹ ਆਪਣੇ ਕਿੱਤੇ ਉਂਪਰ ਸ਼ਰਮਿੰਦਾ ਜੋ ਕਿ ਅਸਲ ਵਿਚ ਬਿਨਾਂ ਸੋਚੇ ਸਮਝੇ ਕੀਤਾ ਗਿਆ ਸੀ, ਐਨ.ਡੀ.ਪੀ. ਲੀਡਰ ਸਿੰਘ ਨੇ ਟਰੂਡੋ ਦੇ ਇਸ ਅਪਰਾਧਬੋਧ ਉੱਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਕਿਸੇ ਵੀ ਪਾਰਟੀ ਲੀਡਰ ਕੋਲੋਂ ਮੁਆਫੀ ਮੰਗਣ ਤੋਂ ਪਹਿਲਾਂ ਲਿਬਰਲ ਲੀਡਰ ਇਸਦੀ ਮੁਆਫੀ ਕੈਨੇਡੀਅਨ ਲੋਕਾਂ ਤੋਂ ਮੰਗਣ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਟਰੂਡੋ ਦੀ ਇਸ ਭੁੱਲ ਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ।

More News

NRI Post
..
NRI Post
..
NRI Post
..