ਟਰੂਡੋ ਦੀ ਸਿਹਤ ਸੇਵਾਵਾਂ ਉੱਪਰ 6 ਬਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ

by mediateam

ਕੈਨੇਡਾ ਦੇ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਫ਼ੇਡਰਲ ਚੋਣਾਂ ਦੀ ਪ੍ਰਚਾਰ ਮੁਹਿੰਮ ਖੂਬ ਜ਼ੋਰਾਂ ਨਾਲ ਚਲ ਰਹੀ ਹੈ, ਇਸ ਦੌਰਾਨ ਹੀ ਲਿਬਰਲ ਆਗੂ ਟਰੂਡੋ ਨੇ ਇਕ ਖਾਸ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਦਾ ਐਲਾਨ ਕੀਤਾ, ਇਹ ਘੋਸ਼ਣਾ ਹੈਮਿਲਟਨ ਵਿਖੇ ਕੀਤੀ ਗਈ ਹਾਲਾਂਕਿ ਇਸ ਦੌਰਾਨ ਟਰੂਡੋ ਨੇ ਇਸ ਯੋਜਨਾ ਉੱਪਰ ਹੋਣ ਵਾਲੇ ਖਰਚਿਆਂ ਦੇ ਵੇਰਵੇ ਨਹੀਂ ਦਿੱਤੇ, ਇਸਦੇ ਨਾਲ ਹੀ ਕੈਨੇਡਾ ਡਰੱਗ ਏਜੇਂਸੀ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਕਿ ਹਰ ਕੋਈ ਆਸਾਨੀ ਨਾਲ ਦਵਾਈਆਂ ਖਰੀਦ ਸਕੇ, ਐਨ.ਡੀ.ਪੀ. ਪਾਰਟੀ ਵੱਲੋਂ ਹੀ ਕੁਝ ਅਜਿਹੀ ਹੀ ਯੋਜਨਾ ਨੂੰ ਲੈਕੇ ਆਉਣ ਦਾ ਵਾਅਦਾ ਕੀਤਾ।

ਐਨ.ਡੀ.ਪੀ. ਪਾਰਟੀ ਨੇ ਤਾਂ ਆਪਣੇ ਜਿੱਤਣ’ ਤੇ 2020 ਤੋਂ ਹਰ ਸਾਲ ਇਸ ਪ੍ਰੋਗਰਾਮ ਉੱਤੇ 10 ਬਿਲੀਅਨ ਡਾਲਰ ਖਰਚਨ ਦਾ ਪ੍ਰਸ੍ਤਾਵ ਵੀ ਪੇਸ਼ ਕੀਤਾ ਹੈ, ਇਹਨਾਂ ਦੋਨਾਂ ਪਾਰਟੀਆਂ ਦੇ ਇਹ ਪ੍ਰੋਗਰਾਮ ਹਰ ਕੈਨੇਡੀਅਨ ਵਰਗ ਨੂੰ ਲਾਭ ਦੇਣਗੇ ਕਿਉਕਿ ਉਹਨਾਂ ਨੂੰ ਸਿਧੇ ਤੌਰ’ ਤੇ ਬਿਹਤਰ ਸਹਿਤ ਸੇਵਾਵਾਂ ਮਿਲਣਗੀਆਂ, ਇਸ ਤੋਂ ਵੱਖ, ਟਰੂਡੋ ਨੇ ਸੂਬਿਆਂ ਦੀ ਸਰਕਾਰ ਨਾਲ ਮਿਲ ਕੇ ਅਗਲੇ ਸਾਲਾਂ ਵਿਚ 6 ਬੀਲਿਅਨ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ, ਜਿਸ ਰਾਹੀਂਂ ਕੈਨੇਡੀਅਨ ਸਹਿਤ ਸੇਵਾਵਾਂ ਵਿਚ ਲੋੜੀਂਦੇ ਸੁਧਾਰ ਕੀਤੇ ਜਾਣਗੇ।

More News

NRI Post
..
NRI Post
..
NRI Post
..