ਡਿਊਟੀ ‘ਤੇ ਜਾ ਰਹੇ ਗ੍ਰੰਥੀ ਅਤੇ ਸਾਬਕਾ ਮਹਿਲਾ ਸਰਪੰਚ ਦੇ ਪਤੀ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲ਼ੀ ਮਾਰ ਕੀਤਾ ਜ਼ਖ਼ਮੀ

by

ਮੰਡੀ ਬਰੀਵਾਲਾ (ਇੰਦਰਜੀਤ ਸਿੰਘ) : ਤੜਕਸਾਰ ਚਾਰ ਵਜੇ ਚੱਕ ਗਾਂਧਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚ ਡਿਊਟੀ 'ਤੇ ਜਾ ਰਹੇ ਗ੍ਰੰਥੀ ਅਤੇ ਸਾਬਕਾ ਮਹਿਲਾ ਸਰਪੰਚ ਦੇ ਪਤੀ ਨੂੰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਧਰ ਥਾਣਾ ਬਰੀਵਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਚੱਕ ਗਾਂਧਾ ਸਿੰਘ ਵਾਲਾ ਵਾਸੀ ਹਰਮੀਤ ਸਿੰਘ (50) ਪੁੱਤਰ ਅਮਰ ਸਿੰਘ ਜੋ ਕਿ ਪਿੰਡ ਤਖ਼ਤ ਮਲਾਣਾ ਦੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੇ ਤੌਰ 'ਤੇ ਸੇਵਾ ਨਿਭਾਉਂਦਾ ਹੈ। ਜਦ ਉਹ ਪਿੰਡ ਤਖ਼ਤ ਮਲਾਣਾ ਅਤੇ ਬਾਹਮਣਵਾਲਾ ਦੇ ਪੁਲ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਕੋਲੋਂ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਲੰਘੇ। ਜਿਨ੍ਹਾਂ ਵੱਲੋਂ ਚਲਾਈ ਗੋਲ਼ੀ ਉਸ ਦੇ ਪੇਟ ਦੇ ਨਜ਼ਦੀਕ ਦੀ ਹੋ ਕੇ ਲੰਘ ਗਈ ਜਿਸ ਦੀ ਉਸ ਨੇ ਤੁਰੰਤ ਆਪਣੇ ਘਰ ਸੂਚਨਾ ਦਿੱਤੀ। ਉਸ ਦੇ ਬੇਟਿਆਂ ਨੇ ਉਸ ਨੂੰ ਮੁਕਤਸਰ ਦੇ ਬਾਂਸਲ ਨਰਸਿੰਗ ਹੋਮ 'ਚ ਦਾਖਲ ਕਰਵਾਇਆ।

ਡਾ. ਮੁਕੇਸ਼ ਬਾਂਸਲ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਕਿਉਂਕਿ ਗੋਲੀ ਪੇਟ 'ਚ ਨਹੀਂ ਲੱਗੀ ਉਸ ਦੇ ਕੁਝ ਛਰੇ ਹੀ ਲੱਗੇ ਹਨ। ਥਾਣਾ ਬਰੀਵਾਲਾ ਪੁਲਿਸ ਨੇ ਹਸਪਤਾਲ 'ਚ ਪਹੁੰਚ ਕੇ ਉਸ ਦੇ ਬਿਆਨ ਦਰਜ ਕੀਤੇ। ਡੀਐਸਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰੰਥੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

More News

NRI Post
..
NRI Post
..
NRI Post
..