ਪੰਜਾਬ ਵਿੱਚ ਫਿਰ ਦਿਸਿਆ ਪਾਕਿਸਤਾਨੀ ਡਰੋਨ – ਏਜੰਸੀਆਂ ਵਿੱਚ ਹੜਕੰਪ

by mediateam

ਫਿਰੋਜ਼ਪੁਰ , 08 ਅਕਤੂਬਰ ( NRI MEDIA )

ਸੋਮਵਾਰ ਦੀ ਰਾਤ ਨੂੰ ਪੰਜਾਬ ਵਿਚ ਸਰਹੱਦ ਨਾਲ ਲੱਗਦੀ ਫਿਰੋਜ਼ਪੁਰ ਹੁਸੈਨੀਵਾਲਾ ਦੀ ਚੌਕੀ 'ਤੇ ਇਕ ਪਾਕਿਸਤਾਨ ਦਾ ਡਰੋਨ ਦੇਖਿਆ ਗਿਆ ,ਬੀਐਸਐਫ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਡਰੋਨ ਨੂੰ ਸਰਹੱਦ ‘ਤੇ 5 ਵਾਰ ਦੇਖਿਆ ਗਿਆ ,ਇਸ ਵਿਚ ਇਕ ਵਾਰ ਇਸ ਨੂੰ ਭਾਰਤੀ ਸਰਹੱਦ ਵਿਚ ਦਾਖਲ ਹੁੰਦੇ ਦੇਖਿਆ ਗਿਆ ਹੈ , ਬੀਐਸਐਫ ਨੇ ਤੁਰੰਤ ਡਰੋਨ ਦੀ ਖ਼ਬਰ ਪੰਜਾਬ ਪੁਲਿਸ ਨੂੰ ਦਿੱਤੀ।


ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਉਡਾਣ ਭਰਨ ਵਾਲਾ ਡਰੋਨ ਸੋਮਵਾਰ ਰਾਤ 10 ਵਜੇ ਤੋਂ ਰਾਤ 10:40 ਵਜੇ ਤੱਕ ਪਹਿਲੀ ਵਾਰ ਵੇਖਿਆ ਗਿਆ ਸੀ , ਇਸ ਤੋਂ ਬਾਅਦ ਰਾਤ 12.25 ਵਜੇ ਡਰੋਨ ਦੁਬਾਰਾ ਆ ਗਿਆ ,ਮੰਗਲਵਾਰ ਸਵੇਰ ਤੋਂ ਹੀ ਬੀਐਸਐਫ, ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

ਭਾਰਤ ਨੂੰ ਜਾਸੂਸੀ ਦਾ ਡਰ

ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰੋਨ ਹੁਸੈਨੀਵਾਲਾ ਵਿੱਚ ਬੀਐਸਐਫ ਕਾਲੋਨੀਆਂ ਦੀ ਜਾਸੂਸੀ ਕਰਨ ਆਇਆ ਸੀ ਹਾਲਾਂਕਿ, ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰੋਨ ਦੀ ਮਦਦ ਨਾਲ ਹਥਿਆਰ ਜਾਂ ਨਸ਼ੀਲੇ ਪਦਾਰਥਾਂ ਦੀ ਖੇਪ ਪਾਕਿਸਤਾਨ ਤੋਂ ਭੇਜੀ ਗਈ ਹੈ।

80 ਕਿਲੋ ਵਿਸਫੋਟਕ ਪੰਜਾਬ ਭੇਜਿਆ ਗਿਆ ਸੀ 

ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ 24 ਸਤੰਬਰ ਨੂੰ ਕਿਹਾ ਸੀ ਕਿ 9 ਤੋਂ 16 ਸਤੰਬਰ ਦਰਮਿਆਨ 80 ਕਿਲੋ ਵਿਸਫੋਟਕ ਪਦਾਰਥ 8 ਚੀਨੀ ਡਰੋਨਾਂ ਰਾਹੀਂ ਪੰਜਾਬ ਅਤੇ ਜੰਮੂ ਕਸ਼ਮੀਰ ਭੇਜੇ ਗਏ ਸਨ , ਪਾਕਿ ਅੱਤਵਾਦੀ ਸੰਗਠਨ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਵੱਡੇ ਧਮਾਕਿਆਂ ਦੀ ਸਾਜਿਸ਼ ਰਚ ਰਹੇ ਹਨ , ਇਸ ਦੇ ਲਈ ਪਾਕਿ ਆਰਮੀ ਅਤੇ ਆਈਐਸਆਈ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਐਫ) ਦਾ ਸਮਰਥਨ ਕਰ ਰਹੇ ਹਨ , 22 ਸਤੰਬਰ ਨੂੰ ਕੇਜ਼ੈਐਫ ਦੇ 4 ਮੈਂਬਰਾਂ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ |

More News

NRI Post
..
NRI Post
..
NRI Post
..