ਟੈਕਸੀ ਚਾਲਕ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਦਿੱਲੀ ਪੁਲਿਸ ਦੀ ਟੀਮ ਨਾਲ ਭਿੜ ਗਏ ਡਰਾਈਵਰ

by mediateam

ਲੁਧਿਆਣਾ (ਇੰਦਰਜੀਤ ਸਿੰਘ) : ਟੈਕਸੀ ਚਾਲਕ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਦਿੱਲੀ ਪੁਲਿਸ ਦੀ ਟੀਮ ਨਾਲ ਡਰਾਈਵਰ ਭਿੜ ਗਏ। ਇਹ ਘਟਨਾ ਸਿਟੀ ਥਾਣਾ ਦੀ ਕੁਝ ਹੀ ਦੂਰੀ 'ਤੇ ਹੋਈ। ਜਾਣਕਾਰੀ ਮਿਲਣ 'ਤੇ ਸਿਟੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਦਿੱਲੀ ਪੁਲਿਸ ਦੀ ਟੀਮ ਨੂੰ ਆਪਣੇ ਨਾਲ ਥਾਣੇ ਲੈ ਗਈ।ਜਾਣਕਾਰੀ ਮੁਤਾਬਿਕ ਕਿਸੇ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੀ ਟੀਮ ਚਾਲਕ ਨੂੰ ਗ੍ਰਿਫ਼ਤਾਰ ਕਰਨ ਲਈ ਖੰਨਾ ਪਹੁੰਚੀ। ਇਸ ਦੌਰਾਨ ਡਰਾਈਵਰਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਮਾਮਲਾ ਗਰਮਾ ਗਿਆ।

ਇਸ ਦੌਰਾਨ ਪੁਲਿਸ ਨਾਲ ਚਾਲਕਾਂ ਦੀ ਲੜਾਈ ਵੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਦੀ ਅਗਵਾਈ ਸਬ ਇਸਪੈਕਟਰ ਤਰਲੋਚਨ ਸਿੰਘ ਕਰ ਰਹੇ ਸਨ। ਜਦੋਂ ਚਾਲਕਾਂ ਨੇ ਦਿੱਲੀ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਤਾਂ ਪੁਲਿਸ ਨੂੰ ਚਾਲਕਾਂ ਤੋਂ ਨਿਪਟਣ ਲਈ ਪਿਸਤੌਲ ਦਿਖਾਉਣੀ ਪਈ। ਇਸ ਮਾਮਲੇ ਦੀ ਸੂਚਨਾ ਜਦੋਂ ਸਥਾਨਕ ਪੁਲਿਸ ਨੂੰ ਮਿਲੀ ਤਾਂ ਉਹ ਦਿੱਲੀ ਪੁਲਿਸ ਦੀ ਟੀਮ ਨੂੰ ਆਪਣੇ ਨਾਲ ਥਾਣੇ ਲੈ ਗਈ।

More News

NRI Post
..
NRI Post
..
NRI Post
..