ਓਨਟਾਰੀਓ ਸੂਬੇ ਵਿਚ ਲਿਬਰਲ ਨੇ ਮਾਰੀ ਬਾਜ਼ੀ – ਬਾਕੀ ਰਹੇ ਫਾਡੀ

by

ਟੋਰਾਂਟੋ , 22 ਅਕਤੂਬਰ ( NRI MEDIA )

ਓਂਟਾਰੀਓ ਦੇ ਵਿੱਚ ਫੈਡਰਲ ਚੋਣਾਂ ਦੌਰਾਨ ਲਿਬਰਲ ਪਾਰਟੀ  ਲਗਪਗ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋਈ ਹੈ, ਓਂਟਾਰੀਓ ਸੂਬੇ ਦੀਆਂ ਕਈ ਸੀਟਾਂ ਉੱਤੇ ਲਿਬਰਲ ਪਾਰਟੀ ਨੇ ਵੱਡੇ ਫਰਕ ਨਾਲ ਦੇ ਨਾਲ ਸੀਟਾਂ ਜਿੱਤੀਆਂ ਹਨ , ਚੋਣਾਂ ਦੇ ਪੱਖੋਂ ਉਂਟਾਰੀਓ ਸਭ ਤੋਂ ਅਹਿਮ ਸੂਬਾ ਹੈ ਜਿੱਥੇ ਕੈਨੇਡਾ ਵਿੱਚ ਸਭ ਤੋਂ ਵੱਧ ਹਾਊਸ ਆਫ ਕਾਮਨਸ ਦੀਆਂ ਸੀਟਾਂ ਹਨ , 121 ਸੀਟਾਂ ਵਾਲੇ ਇਸ ਸੂਬੇ ਵਿੱਚ ਲਿਬਰਲ ਪਾਰਟੀ ਨੂੰ 79 ਸੀਟਾਂ ਪ੍ਰਾਪਤ ਹੋਈਆਂ ਹਨ ਉਂਟਾਰੀਓ ਦੇ ਵਿੱਚ ਲਿਬਰਲ ਨੂੰ 41 ਫੀਸਦੀ ਵੋਟ ਫੀਸਦ ਮਿਲਿਆ ਹੈ |


ਉਨ੍ਹਾਂ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਨੂੰ ਇੱਥੋਂ 36 ਸੀਟਾਂ ਪ੍ਰਾਪਤ ਹੋਈਆਂ ਹਨ , ਡਗ ਫੋਰਡ ਦੀ ਸਰਕਾਰ ਹੋਣ ਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਨੂੰ ਇੱਥੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ , ਉਥੇ ਹੀ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਓਂਟਾਰੀਓ ਸੂਬੇ ਵਿੱਚੋਂ ਛੇ ਸੀਟਾਂ ਪ੍ਰਾਪਤ ਹੋਈਆਂ ਹਨ , ਓਨਟਾਰੀਓ ਵਿੱਚ ਏਨੀ ਵੱਡੀ ਜਿੱਤ ਮਿਲਣਾ ਹੀ ਲਿਬਰਲ ਪਾਰਟੀ ਨੂੰ ਬਹੁਮਤ ਦੇ ਨੇੜੇ ਲਿਜਾਣ ਦੀ ਸਭ ਤੋਂ ਵੱਡੀ ਵਜਾ ਰਹੀ ਹੈ |

More News

NRI Post
..
NRI Post
..
NRI Post
..