ਅਨਿਲ ਕਪੂਰ ਨੇ ਮਹਾਰਾਸ਼ਟਰ ਦਾ ‘ਮੁੱਖ ਮੰਤਰੀ’ ਬਣਨ ਤੋਂ ਕੀਤਾ ਇਨਕਾਰ, ਬੋਲੇ- ‘ਮੈਂ ਨਾਇਕ ਹੀ ਠੀਕ ਹਾਂ’

by

ਨਵੀਂ ਦਿੱਲੀ: ਸਾਲ 2001 'ਚ ਰਿਲੀਜ਼ ਹੋਈ ਅਨਿਲ ਕਪੂਰ ਦੀ ਫਿਲਮ 'ਨਾਇਕ' ਤੁਹਾਨੂੰ ਯਾਦ ਹੋਵੇਗੀ। ਉਸ ਫਿਲਮ 'ਚ ਅਨਿਲ ਕਪੂਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸਨ। ਨਾਇਕ 'ਚ ਉਨ੍ਹਾਂ ਨੇ ਜੋ ਰੋਲ ਨਿਭਾਇਆ ਸੀ ਉਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਬਹਿਤਰੀਨ ਰੋਲ ਰਿਹਾ ਹੈ। ਜੋ ਲੋਕਾਂ ਦੇ ਜ਼ੇਹਨ 'ਚ ਅੱਜ ਵੀ ਜ਼ਿੰਦਾ ਹੈ। ਅਜਿਹੇ 'ਚ ਜਦੋਂ ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵਸੈਨਾ ਵਿਚਕਾਰ ਸਰਕਾਰ ਬਣਾਉਣ ਨੂੰ ਲੈ ਕੇ ਪੇਂਚ ਫਸਿਆ ਤਾਂ ਅਨਿਲ ਦੇ ਇਕ ਫੈਨ ਨੂੰ ਉਨ੍ਹਾਂ ਦੀ ਯਾਦ ਆ ਗਈ।

ਵਿਜੈ ਗੁਪਤਾ ਨਾਂ ਦੇ ਇਕ ਫੈਨ ਨੇ ਟਵੀਟ ਕਰ ਇਹ ਡਿਮਾਂਡ ਕੀਤੀ ਕਿ ਜੇ ਮਹਾਰਾਸ਼ਟਰ 'ਚ ਕੋਈ ਹੱਲ ਨਹੀਂ ਨਿਕਲ ਰਿਹਾ ਤਾਂ ਅਨਿਲ ਕਪੂਰ ਨੂੰ ਮੁੱਖ ਮੰਤਰੀ ਬਣਾ ਦਿਓ। ਇਸ 'ਤੇ ਅਨਿਲ ਨੇ ਵੀ ਕਾਫੀ ਚੰਗਾ ਰਿਸਪਾਂਸ ਦਿੱਤਾ। ਵਿਜੈ ਨੇ ਦੇਵੇਂਦਰ ਫਡਨਵੀਸ, ਆਦਿਤਯ ਠਾਕਰੇ ਤੇ ਅਨਿਲ ਕਪੂਰ ਨੂੰ ਟੈਗ ਕਰਦਿਆਂ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਲਿਖਿਆ, 'ਮਹਾਰਾਸ਼ਟਰ 'ਚ ਜਦੋਂ ਤਕ ਕੋਈ ਰਸਤਾ ਨਹੀਂ ਨਿਕਲਦਾ ਉਦੋਂ ਤਕ ਅਨਿਲ ਕਪੂਰ ਨੂੰ ਮੁੱਖ ਮੰਤਰੀ ਬਣਾ ਕੇ ਦੇਖ ਲੈਂਦੇ ਹਾਂ। ਪਰਦੇ 'ਤੇ ਉਨ੍ਹਾਂ ਦੇ ਇਕ ਦਿਨ ਦਾ ਕਾਰਜਕਾਲ ਪੂਰੇ ਦੇਸ਼ ਨੇ ਦੇਖਿਆ ਤੇ ਸਰਾਹਾ ਹੈ। ਦੇਵ ਫਡਨਵੀਸ ਤੇ ਆਦਿਤਾਯ ਠਾਕਰੇ ਕੀ ਸੋਚ ਰਹੇ ਹਨ?'

ਵਿਜੈ ਗੁਪਤਾ ਦੇ ਇਸ ਟਵੀਟ ਦਾ ਅਨਿਲ ਕਪੂਰ ਨੇ ਜਵਾਬ ਦਿੱਤਾ। ਟਵੀਟ ਨੂੰ ਰੀਟਵੀਟ ਕਰਦਿਆਂ ਅਨਿਲ ਨੇ ਲਿਖਿਆ, 'ਨਹੀਂ ਮੈਂ ਨਾਇਕ ਹੀ ਠੀਕ ਹਾਂ।'

ਅਨਿਲ ਕਪੂਰ ਦੇ ਟਵੀਟ ਤੇ ਕਈ ਫੈਨਜ਼ ਨੇ ਕੁਮੈਂਟ ਕੀਤਾ। ਆਸ਼ਾ ਸ਼ਰਮਾ ਨਾਂ ਦੀ ਯੂਜ਼ਰ ਨੇ ਲਿਖਿਆ, ਵਿਜੈ ਗੁਪਤਾ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ।'

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..