ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਵੱਲੋਂ ਅੱਜ ਫਿਰ ਮੇਂਢਰ ਸੈਕਟਰ 'ਚ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ 'ਚ ਇਕ ਲੜਕੀ ਦੀ ਮੌਤ ਹੋ ਗਈ ਅਤੇ ਇੱਕ ਸਥਾਨਿਕ ਨਾਗਰਿਕ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੀ ਪਹਿਚਾਣ ਅਮੀਨ ਅਖਤਰ ਪੁੱਤਰੀ ਮੁਹੰਮਦ ਸਾਦਕ ਨਿਵਾਸੀ ਛੱਜਲਾ ਦੇ ਰੂਪ 'ਚ ਹੋਈ ਹੈ।
ਬੀ. ਐੱਮ. ਓ. ਮੇਂਢਰ ਮੁਤਾਬਕ ਲੜਕੀ ਦੀ ਮੌਕੇ 'ਤੇ ਮੌਤ ਹੋ ਚੁੱਕੀ ਸੀ। ਬਲਨੋਈ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਸਰਹੱਦ 'ਤੇ ਬਣੇ ਹਾਲਾਤਾਂ ਤੋਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।



