ਜੇਲ੍ਹ ‘ਚ ਬੰਦ ਕੈਦੀ ਤੇ ਹਵਾਲਾਤੀ ਨੇ ਕੁੱਟਿਆ ਪੁਲਿਸ ਮੁਲਾਜ਼ਮ, ਕੀਤੀ ਦਸਤਾਰ ਦੀ ਬੇਅਦਬੀ

by mediateam

ਫ਼ਰੀਦਕੋਟ: ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆ 'ਚ ਰਹਿਣ ਵਾਲੀ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵੀਰਵਾਰ ਨੂੰ ਫਿਰ ਸੁਰਖੀਆਂ 'ਚ ਆ ਗਈ। ਕੇਂਦਰੀ ਮਾਡਰਨ ਜੇਲ੍ਹ 'ਚ ਬੰਦ ਕੈਦੀ ਅਤੇ ਇਕ ਹਵਾਲਾਤੀ ਵੱਲੋਂ ਜੇਲ੍ਹ ਦੇ ਇਕ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਦੀਆਂ ਚੱਕੀਆਂ 'ਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ 'ਤੇ ਇਹ ਹਮਲਾ ਸਜ਼ਾ ਭੁਗਤ ਰਹੇ ਕੈਦੀ ਤੇ ਇਕ ਹਵਾਲਾਤੀ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਮੁਲਾਜ਼ਮ ਦੀ ਕੁੱਟਮਾਰ ਕਰਦਿਆਂ ਦਸਤਾਰ ਉਤਾਰ ਕੇ ਉਸ ਦੀ ਬੇਅਦਬੀ ਕਰ ਦਿਤੀ। ਦੂਜੇ ਪਾਸੇ ਇਸ ਸਬੰਧੀ ਜੇਲ੍ਹ ਸੁਪਰਡੈਂਟ ਨੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਬਕਾਇਦਾ ਇਕ ਪੱਤਰ ਲਿਖ ਕੇ ਭੇਜਿਆ ਹੈ, ਜਿਸ ਦੇ ਆਧਾਰ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਕੈਦੀ ਮਨਜਿੰਦਰ ਸਿੰਘ ਨੇ ਹਵਾਲਾਤੀ ਗੁਰਪ੍ਰਰੀਤ ਸਿੰਘ 'ਤੇ ਇਹ ਦੋਸ਼ ਹੈ ਕਿ ਜਿਸ ਵੇਲੇ ਵਾਰਡਨ ਮਨਪ੍ਰਰੀਤ ਸਿੰਘ ਉਕਤ ਦੋਵਾਂ ਨੂੰ ਪੇਸ਼ੀ ਭੁਗਤਾਉਣ ਲਈ ਲੈ ਕੇ ਜਾਣ ਲਈ ਜੇਲ੍ਹ ਦੀਆਂ ਚੱਕੀਆਂ 'ਚ ਗਿਆ ਤਾਂ ਬਾਹਰ ਨਿਕਲਦੇ ਸਮੇ ਉਕਤ ਦੋਵੇਂ ਉਸ ਨਾਲ ਝਗੜਾ ਕਰਨ ਲੱਗੇ ਅਤੇ ਉਸ ਦੀ ਪੱਗ ਲਾਹ ਕੇ ਵਰਦੀ ਪਾੜ ਦਿੱਤੀ। ਦੱਸਣਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਜੇਲ੍ਹਾਂ 'ਚ ਬੰਦ ਕੈਦੀਆਂ ਦੇ ਗਰੁੱਪ ਆਪਸ 'ਚ ਲੜ ਰਹੇ ਹਨ ਤੇ ਹੁਣ ਤਾਂ ਇਨ੍ਹਾਂ ਨੇ ਜੇਲ੍ਹ 'ਚ ਪੁਲਿਸ ਮੁਲਾਜ਼ਮਾਂ 'ਤੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..