Canada ‘ਚ ਲਾਂਬੜਾ ਦੀ 21 ਸਾਲਾ ਲੜਕੀ ਦੀ ਹੱਤਿਆ, ਸਟੱਡੀ ਵੀਜ਼ੇ ‘ਤੇ ਗਈ ਸੀ ਵਿਦੇਸ਼

by mediateam

ਜਲੰਧਰ: ਕੈਨੇਡਾ ਦੇ ਸਰੀ ਸ਼ਹਿਰ 'ਚ ਲਾਂਬੜਾ ਦੀ 21 ਸਾਲਾ ਲੜਕੀ ਦੀ ਸ਼ੱਕੀ ਹਾਲਾਤ 'ਚ ਹੱਤਿਆ ਕਰ ਦਿੱਤੀ ਗਈ। ਫਿਲਹਾਲ ਇਹ ਗੱਲ ਸਾਫ਼ ਨਹੀਂ ਹੋ ਸਕੀ ਕਿ ਹੱਤਿਆ ਦੇ ਪਿੱਛੇ ਕੀ ਕਾਰਨ ਸੀ। ਕੈਨੇਡੀਅਨ ਪੁਲਿਸ ਨੇ ਮਿ੍ਤਕਾ ਦੇ ਜਲੰਧਰ ਰਹਿੰਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਸੂਚਨਾ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਰਨ ਵਾਲੀ ਕੁੜੀ ਦੀ ਪਛਾਣ ਪ੍ਰਭਲੀਨ ਕੌਰ ਮਠਾੜੂ ਪੁੱਤਰੀ ਗੁਰਦਿਆਲ ਸਿੰਘ ਮਠਾੜੂ ਦੇ ਰੂਪ ਵਿਚ ਹੋਈ ਹੈ। ਲਾਂਬੜਾ ਨੇੜਲੇ ਪਿੰਡ ਚਿੱਟੀ ਨਿਵਾਸੀ ਗੁਰਦਿਆਲ ਸਿੰਘ ਮਠਾੜੂ ਇਕ ਪੰਜਾਬੀ ਅਖ਼ਬਾਰ 'ਚ 16 ਸਾਲ ਤਕ ਫੋਟੋ ਜਰਨਲਿਸਟ ਦੇ ਰੂਪ ਵਿਚ ਨੌਕਰੀ ਕਰ ਚੁੱਕੇ ਹਨ। ਉਹ ਇਸ ਵੇਲੇ ਨਕੋਦਰ ਰੋਡ ਲਾਂਬੜਾ 'ਚ ਮਠਾੜੂ ਫੋਟੋ ਸਟੂਡੀਓ ਚਲਾ ਰਹੇ ਹਨ।

ਮਾਨਵ ਸਹਿਯੋਗ ਸਕੂਲ ਸ਼ਾਹਪੁਰ ਤੋਂ ਸਕੂਲੀ ਸਿੱਖਿਆ ਹਾਸਲ ਕਰਨ ਵਾਲੀ ਪ੍ਰਭਲੀਨ ਸਟੱਡੀ ਵੀਜ਼ੇ 'ਤੇ 14 ਨਵੰਬਰ 2016 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਸਥਿਤ ਲੇਂਗਾਰਾ ਸਕੂਲ ਆਫ ਮੈਨੇਜਮੈਂਟ 'ਚ ਪੜ੍ਹਾਈ ਕਰਨ ਗਈ ਸੀ। ਮਾਸਟਰ ਡਿਗਰੀ ਹਾਸਲ ਕਰਨ ਵੇਲੇ ਉਹ ਵੈਨਕੂਵਰ ਤੋਂ 29 ਕਿਲੋਮੀਟਰ ਦੂਰ ਸਰੀ 'ਚ ਵੇਅਰ ਹਾਊਸ ਐੱਮਸੀ-ਟੂ 'ਚ ਪਾਰਟ ਟਾਈਮ ਨੌਕਰੀ ਕਰਦੀ ਸੀ। ਡਿਗਰੀ ਪੂਰੀ ਹੋਣ ਪਿੱਛੋਂ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਜਿਸ ਤੋਂ ਬਾਅਦ ਮਈ 2018 ਤੋਂ ਉਸ ਨੇ ਉਕਤ ਵੇਅਰ ਹਾਊਸ 'ਚ ਹੀ ਪੱਕੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣਾ ਨਿਵਾਸ ਵੈਨਕੂਵਰ ਤੋਂ ਸਰੀ ਸ਼ਿਫਟ ਕਰ ਲਿਆ।

ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਰੀ ਵਿਚ ਨੌਕਰੀ ਕਰਦੀ ਸੀ ਤੇ ਨੇੜੇ ਹੀ ਇਕ ਕਿਰਾਏ ਦੇ ਮਕਾਨ ਵਿਚ ਆਪਣੀਆਂ ਸਹੇਲੀਆਂ ਨਾਲ ਰਹਿੰਦੀ ਸੀ।

ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਕੈਨੇਡੀਅਨ ਪੁਲਿਸ ਦਾ ਫੋਨ ਆਇਆ ਕਿ ਤੁਹਾਡੀ ਬੇਟੀ ਪ੍ਰਭਲੀਨ ਕੌਰ ਦੀ ਹੱਤਿਆ ਹੋ ਗਈ ਹੈ। ਸ਼ੁਰੂਆਤੀ ਜਾਂਚ ਮੁਤਾਬਕ ਉਕਤ ਘਟਨਾ 21 ਨਵੰਬਰ ਦੀ ਹੈ। ਜੇ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਵਿਚ ਹੈ ਤਾਂ ਉਸ ਨੂੰ ਸਾਡੇ ਨਾਲ ਸੰਪਰਕ ਕਰਨ ਲਈ ਕਹੋ। ਅਸੀਂ ਕੇਸ ਸੱਤ ਦਿਨਾਂ ਦੇ ਅੰਦਰ-ਅੰਦਰ ਹੱਲ ਕਰ ਦਿਆਂਗੇ ਜਿਸ ਤੋਂ ਬਾਅਦ ਤੁਸੀਂ ਆਪਣੀ ਲੜਕੀ ਦੀ ਦੇਹ ਭਾਰਤ ਮੰਗਵਾ ਸਕੋਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..