ਨਵੀਂ ਦਿੱਲੀ: ਪਿਆਜ਼ ਮਹਿੰਗਾ ਕੀ ਹੋਇਆ ਬਿਹਾਰ ਦੇ ਵਿਰੋਧੀ ਵਿਧਾਇਕ ਨੇ ਇਸ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਕੱਢਿਆ ਤੇ ਤਿੰਨ ਕਿੱਲੋ ਪਿਆਜ਼ ਦੀ ਮਾਲਾ ਪਹਿਣ ਕੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਪਹੁੰਚ ਗਏ। ਉਨ੍ਹਾਂ ਇਸ ਤਰ੍ਹਾਂ ਦੀ ਮਾਲਾ ਪਹਿਣ ਕੇ ਆਏ ਦੇਖ ਤਮਾਮ ਪੱਤਰਕਾਰ ਤੇ ਵੀਡੀਓਗ੍ਰਾਫਰ ਉਨ੍ਹਾਂ ਵੱਲ ਦੌੜ ਕੇ ਪਹੁੰਚ ਗਏ। ਉਨ੍ਹਾਂ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਦੇ ਦੁੱਖ ਨੂੰ ਬਿਆਨ ਕੀਤਾ।
प्याज़ हुआ महंगा तो इस तरह बिहार विधानसभा के शीतकालीन सत्र में पहुंचे rjd विधायक, क्या कहा.... देखिये video#bihar #biharassemblysession #onionrate #rjdmla pic.twitter.com/bjt8WlpnL3
— kajal lall (@lallkajal) November 27, 2019
ਆਰਜੇਡੀ ਵਿਧਾਇਕ ਸ਼ਿਵਚੰਦਰ ਰਾਮ ਅੱਜ ਪਿਆਜ਼ ਦੀ ਮਾਲਾ ਪਹਿਣ ਕੇ ਵਿਧਾਨਸਭਾ ਪਹੁੰਚੇ ਤੇ ਪਿਆਜ਼ ਦੀਆਂ ਵੱਧਦੀਆਂ ਕੀਮਤਾਂ 'ਤੇ ਸਰਕਾਰ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਲਾ ਪਹਿਣ ਕੇ ਵਿਧਾਨਸਭਾ ਜਾਵਾਂਗੇ, ਫਿਰ ਹੀ ਮੁੱਖ ਮੰਤਰੀ ਦੇਖਣਗੇ ਤੇ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨਾਲ ਆਮ ਆਦਮੀ ਨੂੰ ਪਰੇਸ਼ਾਨੀ ਹੋ ਰਹੀ ਹੈ?
ਪਟਨਾ ਦੇ ਬਾਜ਼ਾਰ ਦੀ ਗੱਲ਼ ਕਰੀਏ ਤਾਂ ਅਜੇ ਇੱਥੇ ਪਿਆਜ਼ ਦੀ ਕੀਮਤ 80 ਰੁਪਏ ਕਿੱਲੋ ਹੈ। ਹਾਲਾਂਕਿ ਪਟਨਾ ਸਮੇਤ ਹੋਰ ਜ਼ਿਲ੍ਹਿਆਂ 'ਚ ਵੀ ਬਿਸਕੋਮਾਨ ਨੇ ਸਸਤੇ ਪਿਆਜ਼ ਦੀ ਬਿਕਰੀ ਸ਼ੁਰੂ ਕਰ ਦਿੱਤੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



