ਸਾਇੰਸ ਸਿਟੀ ਵਿਖੇ ਊਰਜਾ ਦੇ ਰੱਖ-ਰਖਾਵ ਦਿਵਸ ਮੌਕੇ ਸੂਰਜੀ ਊਰਜਾ ਦੀ ਵਰਤੋਂ ਦਾ ਹੋਕਾ

by mediateam

ਕਪੂਰਥਲਾ (ਇੰਦਰਜੀਤ ਸਿੰਘ) : ਮੁੜ-ਨਵਿਆਉਣਯੋਗ ਊਰਜਾ ਦੇ ਸਰੋਤਾਂ ਪੱਖੋਂ ਭਾਰਤ ਇਕ ਅਮੀਰ ਦੇਸ਼ ਹੈ।ਭਾਰਤ ਸਰਕਾਰ ਵਲੋਂ ਇਹਨਾਂ ਸਰੋਤਾਂ ਦੀ ਵਰਤੋਂ ਨੂੰ ਵਧਾਉਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਭਾਰਤ  ਦੀ ਸਮਰੱਥਾ 3.75 ਲੱਖ ਮੈਗਾ ਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਵਿਚੋਂ 55 ਫ਼ੀਸਦੀ ਕੋਲੇ ਤੋਂ, 12 ਫ਼ੀਦਸਦੀ  ਪਾਣੀ ਤੋਂ ਅਤੇ 22 ਫ਼ੀਸਦੀ ਮੁੜ-ਨਵਿਆਉਣਯੋਗ ਊਰਜਾ ਦੇ ਸਾਧਨਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ।

 ਭਾਰਤ ਵਿਚ ਊਰਜਾ ਦੀ ਵਰਤੋਂ ਸਿਖਰ ਅਤੇ ਸਭ ਤੋਂ ਹੇਠਲੇ ਦੇ ਬਿੰਦੂ 15-20 ਫ਼ੀਸਦੀ ਦਾ ਫ਼ਰਕ ਦੇਖਿਆ ਜਾ ਰਿਹਾ ਹੈ। ਇਹ ਜਾਣਕਾਰੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਕਾਰਜਾਰੀ ਡੀਨ ਰਿਸਰਚ ਅਤੇ ਇਨੋਵੇਸ਼ਨ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ  ਨਾਲ ਊਰਜਾ ਦੇ ਰੱਖ-ਰਖਾਵ ਸੰਬਧੀ ਮਨਾਏ ਗਏ ਦਿਵਸ ਮੌਕੇ ਵੱਖ-ਵੱਖ ਸਕੂਲਾਂ ਤੋ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਨੇ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਊਰਜਾ ਸੁਰੱਖਿਆ ਦੇ ਕੀਤੇ ਜਾ ਰਹੇ  ਇਹਨੇ ਯਤਨਾਂ ਦੇ ਬਾਵਜੂਦ 15 ਤੋਂ 20 ਫ਼ੀਸਦੀ ਦਾ ਫ਼ਰਕ ਇਕ ਬਹੁਤ ਵੱਡਾ ਪ੍ਰਸ਼ਨ ਹੈ। ਇਸ ਦੀ ਭਰਪਾਈ ਲਈ ਜ਼ਰੂਰੀ ਹੈ ਕਿ ਊਰਜਾ ਦੀ ਬਚੱਤ, ਪ੍ਰਬੰਧ ਅਤੇ ਯੋਜਨਬੰਦੀ ਬਹੁਤ ਅਨਵਾਰੀ ਹੈ। ਊਰਜਾ ਸਮਰਥਾ ਭਾਵ ਬੱਚਤ ਦਾ ਭਾਵ ਹੈ, ਘੱਟ ਊਰਜਾ ਦੀ ਵਰਤੋਂ ਨਾਲ ਵੱਧ ਤੋਂ ਵੱਧ ਕੰਮ ਕਰਨਾ ਤੇ ਲਾਭ ਲੈਣਾ ਹੈ।  ਊਰਜਾ ਦੀ ਬੱਚਤ ਦੇ ਨਤੀਜੇ ਵਜੋਂ ਸਮਰੱਥਾ ਵਿਚ ਆਏ ਸੁਧਾਰ ਨੂੰ ਹੀ ਊਰਜਾ ਦਾ ਰੱਖ-ਰਖਾਵ ਕਿਹਾ ਜਾਂਦਾ ਹੈ। 

ਰੱਖ-ਰਖਾਵ ਦਾ ਮਤਬਲ ਹੀ ਊਰਜਾ ਦੀ ਬੱਚਤ ਹੈ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਡਾ. ਰਾਜੇਸ਼ ਗਰੋਵਰ  ਨੇ ਕਿਹਾ ਕਿ  ਸੂਰਜੀ ਊਰਜਾ ਦੇ ਨਾਲ  ਬਿਜਲੀ ਦੇ 20 ਫ਼ੀਸਦੀ ਵਖਰੇਵੇਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਥਰਮ ਪਲਾਂਟ ਪੂਰੀ ਤਰ•ਾਂ ਕੋਲੇ 'ਤੇ ਨਿਰਭਰ ਕਰਦੇ ਹਨ ਅਤੇ ਬਹੁਤ ਮਹਿੰਗੇ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਵਧੇਰੇ ਮਾਤਰਾ ਵਿਚ ਕਰਦੇ ਹਨ। ਪਣ ਬਿਜਲੀ ਦੇ ਪਲਾਂਟ ਵੀ ਹਰੇਕ ਸਥਾਨ 'ਤੇ ਨਹੀਂ ਲਗਾਏ ਜਾ ਸਕਦੇ।  ਉਨ•ਾਂ ਕਿਹਾ ਕਿ ਸੂਰਜੀ ਊਰਜਾ ਲਗਭਗ ਹਰੇਕ ਜਗ•ਾਂ 'ਤੇ ਮੌਜੂਦ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਦੀ ਸਾਰੀ ਜਾਣਕਾਰੀ ਦਿੰਦਾਂ ਹੈ, ਰਾਜ ਪੱਧਰੀ ਸਾਇੰਸ ਸਿਟੀ ਦਾ ਊਰਜਾ ਪਾਰਕ।ਇੱਥੇ ਤਿੰਨ ਏਕੜ ਵਿਚ ਇਕ ਰਾਜ ਪੱਧਰੀ ਊਰਜਾ ਪਾਰਕ ਬਣਾਇਆ ਗਿਆ ਹੈ। ਇਸ ਪਾਰਕ ਵਿਚ ਪੂਰੀ ਸੂਰਜੀ ਊਰਜਾ ਦੀ  ਵਰਤੋਂ ਕੀਤੀ ਜਾਂਦੀ ਹੈ। ਉਨ•ਾਂ ਦੱਸਿਆ  ਕਿ ਸਾਇੰਸ ਸਿਟੀ ਵਿਚ ਇਕ 100 ਕਿਲੋ ਵਾਟ ਦਾ ਸੂਰਜੀ ਊਰਜਾ ਪਲਾਂਟ  ਵੀ ਲਗਾਇਆ ਗਿਆ ਜਿੱਥੋਂ ਸਾਇੰਸ ਸਿਟੀ ਵਿਖੇ ਵਰਤੀ ਜਾਣ ਵਾਲੀ ਕੁਲ ਬਿਜਲੀ ਦਾ 20 ਫ਼ੀਸਦੀ ਹਿੱਸਾ ਲਿਆ ਜਾਂਦਾ ਹੈ।  ਇਸ ਮੌਕੇ ਪੰਜਾਬ ਊਰਜਾ ਵਿਕਾਸ ਏਜੰਸੀ ਚੰਡੀਗੜ• ਤੋਂ ਅਪ੍ਰੇਸ਼ਨ ਮੈਨੇਜਰ ਸ਼ਰਦ ਸ਼ਰਮਾ ਨੇ ਬੱਚਿਆਂ ਨੂੰ ਊਰਜਾ ਦੀ ਬੱਚਤ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ

ਇਸ ਮੌਕੇ ਹੋਏ ਮੁਕਾਬਲਿਆਂ ਦੇ ਨਤੀਜੇ : ਪ੍ਰੋਜੈਕਟ ਮਾਡਲ ਮੁਕਾਲੇ ਵਿਚ ਪਹਿਲਾ ਇਨਾਮ ਲੁਧਿਆਣਾ ਦੇ ਬੀ ਸੀ ਐਮ ਪਬਲਿਕ ਸਕੂਲ (  ਪ੍ਰੋਜੈਕਟ ਨਾਮ ਊਰਜਾ ਨੂੰ ਬਚਾਉਣ ਦੇ ਤਰੀਕੇ) ਨੇ ਪਹਿਲਾ ਸਥਾਨ, ਬਰਨਾਲਾ ਦੇ ਵਾਈ ਐਸ ਪਬਲਿਕ ਸਕੂਲ (ਪ੍ਰੋਜੈਕਟ ਨਾਮ ਊਰਜਾ ਦਾ ਰੱਖ ਰਖਾਵ ) ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮਲੋਅ ਚੰਡੀਗੜ• ਨੇ (ਸੈਲਫ਼ ਸਫ਼ੀਸ਼ੈਂਟ ਸਮਾਰਟ ਸਕੂਲ) ਤੀਜਾ ਇਨਾਮ ਜਿੱਤਿਆ। ਊਰਜਾ ਦੀ ਬੱਚਤ 'ਤੇ ਅਧਾਰਤ ਪਲੇਅ ਮੁਕਾਬਲੇ: ਪਹਿਲਾ ਇਨਾਮ ਡਿਪਸ ਸਕੂਲ ਮਕਸੂਦਾ ਜਲੰਧਰ ਨੇ ਦੂਜਾ ਵਾਈ ਐਸ.ਪਬਲਿਕ ਸਕੂਲ ਬਰਨਾਲਾ ਨੇ ਅਤੇ ਤੀਜਾ  ਇਨੋਸੇਂਟ ਹਾਰਟਸਕੂਲ ਲੌਹਾਰਾ ਜਲੰਧਰ ਨੇ ਜਿੱਤਿਆ।

More News

NRI Post
..
NRI Post
..
NRI Post
..