ਵਾਸ਼ਿੰਗਟਨ , 18 ਦਸੰਬਰ ( NRI MEDIA )
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਲਿਆਂਦੇ ਗਏ ਮਹਾਂਦੋਸ਼ ਦੀ ਵੋਟਿੰਗ ਬੁੱਧਵਾਰ ਨੂੰ ਯੂਐਸ ਕਾਂਗਰਸ ਵਿੱਚ ਦਿੱਤੀ ਜਾ ਸਕਦੀ ਹੈ, ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੋਲੋਸੀ ਨੇ ਇਸਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਕਾਉਂਟਡਾਉਨ ਸ਼ੁਰੂ ਹੋ ਗਿਆ ਹੈ ,ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਡੋਨਾਲਡ ਟਰੰਪ ਨੇ ਨੈਨਸੀ ਪਲੋਸੀ ਨੂੰ ਇਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ।
ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੇ ਮੈਂਬਰ ਬੁੱਧਵਾਰ ਨੂੰ ਪ੍ਰਤੀਨਿਧੀ ਸਦਨ ਨੂੰ ਸੰਵਿਧਾਨ ਦੁਆਰਾ ਦਿੱਤੇ ਗਏ ਮਹਾਂਦੋਸ਼ ਦੇ ਅਧਿਕਾਰ 'ਤੇ ਵੋਟ ਪਾਉਣਗੇ , ਉਨ੍ਹਾਂ ਨੇ ਸਾਰੇ ਡੈਮੋਕਰੇਟਸ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਲਿਖਿਆ ਕਿ ਅਸੀਂ ਇਕ ਕਾਂਗਰਸ ਮੈਂਬਰ ਵਜੋਂ ਸਹੁੰ ਚੁੱਕੀ ਸੀ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ, ਹੁਣ ਸਮਾਂ ਆ ਗਿਆ ਹੈ।
ਡੋਨਾਲਡ ਟਰੰਪ ਨੇ ਜਵਾਬ ਦਿੱਤਾ
ਮੰਗਲਵਾਰ ਨੂੰ ਇਸ ਘੋਸ਼ਣਾ ਦੇ ਬਾਅਦ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੈਨਸੀ ਪੌਲੋਸੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਸਾਰੇ ਡੈਮੋਕਰੇਟਸ ਮੈਂਬਰਾਂ ਨੂੰ ਸੰਬੋਧਿਤ ਕੀਤਾ ਗਿਆ ਸੀ, ਡੌਨਲਡ ਟਰੰਪ ਨੇ ਆਪਣੇ ਪੱਤਰ ਵਿੱਚ ਕਿਹਾ, "ਮੇਰੇ ਖ਼ਿਲਾਫ਼ ਮਹਾਂਦੋਸ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਮਰੀਕੀ ਇਤਿਹਾਸ ਵਿੱਚ ਲੋਕਤੰਤਰ ਉੱਤੇ ਸਭ ਤੋਂ ਵੱਡਾ ਹਮਲਾ ਹੈ , ਜੋ ਬਿਡੇਨ ਦੇ ਸਾਥੀ ਮੈਨੂੰ ਮੇਰੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅੰਕੜੇ ਕੀ ਕਹਿੰਦੇ ਹਨ ?
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੀ ਪਾਰਟੀ ਰਿਪਬਲੀਕਨਜ਼ ਦੇ ਕੋਲ ਅਮਰੀਕਾ ਦੇ ਹਾਉਸ ਆਫ ਰਿਪ੍ਰੈਜ਼ਟੇਟੇਟਿਵ ਵਿੱਚ ਬਹੁਮਤ ਨਹੀਂ ਹੈ, ਇਸੇ ਲਈ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਡੋਨਾਲਡ ਟਰੰਪ ਲਈ ਖ਼ਤਰਾ ਹੋ ਸਕਦਾ ਹੈ, ਪ੍ਰਤੀਨਿਧ ਸਦਨ ਦੇ ਕੁਲ 435 ਮੈਂਬਰ ਹਨ, ਜਿਨ੍ਹਾਂ ਵਿੱਚ ਸਪੀਕਰ ਨੈਨਸੀ ਪੋਲੋਸੀ ਸਮੇਤ 233 ਡੈਮੋਕਰੇਟ ਸ਼ਾਮਲ ਹਨ, ਉਸੇ ਸਮੇਂ, ਰਿਪਬਲੀਕਨ ਪਾਰਟੀ ਦੇ ਸਿਰਫ 197 ਮੈਂਬਰ ਹਨ , ਇਕ ਮੈਂਬਰ ਸੁਤੰਤਰ ਹੈ, ਜਦੋਂ ਕਿ ਚਾਰ ਸੀਟਾਂ ਖਾਲੀ ਹਨ |



