ਨਾਬਾਲਗ ਵਿਦਿਆਰਥਣ ਗਰਭਵਤੀ ਹੋਈ ਤਾਂ ਹੋਇਆ ਹੈਰਾਨਕੁੰਨ ਖੁਲਾਸਾ, ਅਧੇੜ ਤਿੰਨ ਮਹੀਨੇ ਤੋਂ ਕਰ ਰਿਹਾ ਸੀ ਜਬਰ ਜਨਾਹ

by

ਬਟਾਲਾ: ਜ਼ਿਲ੍ਹੇ ਦੇ ਘੁਮਾਣ ਖੇਤਰ ‘ਚ ਇਕ ਅਧੇੜ ਗੁਆਂਢ ‘ਚ ਰਹਿੰਦੀ ਨਾਬਾਲਗ ਨੂੰ ਤਿੰਨੇ ਮਹੀਨੇ ਤਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਅੱਠਵੀਂ ‘ਚ ਪੜ੍ਹਨ ਵਾਲੀ ਵਿਦਿਆਰਥਣ ਜਦੋਂ ਗਰਭਵਤੀ ਹੋਈ ਤਾਂ ਗੁਆਂਢੀ ਦੀ ਘਿਨਾਉਣੀ ਕਰਤੂਤ ਲੋਕਾਂ ਸਾਹਮਣੇ ਆਈ। ਬੱਚੀ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਕਸ਼ਮੀਰੀ ਲਾਲ (52) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਬੱਚੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਕਸ਼ਮੀਰੀ ਲਾਲ ਘਰ ‘ਚ ਹੀ ਸੁਨਿਆਰੇ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਅਧਿਆਪਕਾ ਹੈ। ਉਨ੍ਹਾਂ ਦੀ 14 ਸਾਲਾ ਦੀ ਧੀ ਘਰ ਦੀ ਛੱਤ ‘ਤੇ ਖੇਡਣ ਆਉਂਦੀ ਸੀ। ਮੁਲਜ਼ਮ ਨੇ ਉਸ ਨੂੰ ਬਹਿਲਾ-ਫੁਸਲਾ ਲਿਆ ਤੇ ਉਸ ਨਾਲ ਜਬਰ ਜਨਾਹ ਕਰਨ ਲੱਗਾ।

ਪੀੜਤਾ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ ਤੇ ਕੰਮ ਲਈ ਦਿਨਭਰ ਬਾਹਰ ਰਹਿੰਦੇ ਹਨ। ਕੁਝ ਦਿਨਾਂ ਤੋਂ ਬੱਚੀ ਦੀ ਤਬੀਅਤ ਖ਼ਰਾਬ ਰਹਿਣ ਲੱਗੀ। ਮਾਪੇ ਉਸ ਨੂੰ ਡਾਕਟਰ ਕੋਲ ਲੈ ਗਏ। ਅਲਟਰਾਸਾਊਂਡ ‘ਚ ਉਸ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਬੱਚੀ ਨੇ ਦੱਸਿਆ ਕਿ ਗੁਆਂਢ ‘ਚ ਰਹਿਣ ਵਾਲਾ ਅੰਕਲ ਉਸ ਨਾਲ ਤਿੰਨ ਮਹੀਨੇ ਤੋਂ ਗੰਦੀ ਹਰਕਤ ਕਰ ਰਿਹਾ ਹੈ।

ਪੋਕਸੋ ਐਕਟ ਤਹਿਤ ਕੀਤਾ ਕੇਸ ਦਰਜ: ਏਐੱਸਆਈ

ਜਾਂਚ ਅਧਿਕਾਰੀ ਏਐੱਸਆਈ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕਸ਼ਮੀਰੀ ਲਾਲ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਮਾਂਡ ਦੌਰਾਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਹੋਵੇਗੀ।

ਅੱਜ ਕਰਵਾਵਾਂਗੇ ਬੱਚੀ ਦਾ ਮੈਡੀਕਲ: ਡੀਐੱਸਪੀ

ਡੀਐੱਸਪੀ ਬਟਾਲਾ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪੀੜਤ ਵਿਦਿਆਰਥਣ ਦਾ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਜਾਵੇਗਾ। ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..