ਮਾਮਲਾ ਧਰਮ ਦਾ – ਭਾਰਤੀ , ਫਰਹਾ ਖਾਨ ਅਤੇ ਰਵੀਨਾ ਟੰਡਨ ਤੇ ਮਾਮਲਾ ਦਰਜ

by

ਅਜਨਾਲਾ , 26 ਦਸੰਬਰ ( NRI MEDIA )

ਅਦਾਕਾਰਾ ਭਾਰਤੀ ਸਿੰਘ, ਅਦਾਕਾਰ ਫਰਾਹ ਖਾਨ ਅਤੇ ਅਦਾਕਾਰਾ ਰਵੀਨਾ ਟੰਡਨ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ , ਇਨਾ ਦੇ ਉੱਤੇ ਇਕ ਟੀਵੀ ਸ਼ੋਅ ਦੇ ਦੌਰਾਨ ਈਸਾਈ ਭਾਈਚਾਰੇ ਦੇ ਪਵਿੱਤਰ ਸ਼ਬਦ ਨੂੰ ਗ਼ਲਤ ਢੰਗ ਨਾਲ ਪ੍ਰਚਾਰਤ ਕਰਨ ਦੇ ਵੱਡੇ ਦੋਸ਼ ਲੱਗੇ ਹਨ |


ਇੱਕ ਨਿੱਜੀ ਯੂ-ਟਿਉਬ ਚੈਨਲ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਅਦਾਕਾਰਾ ਭਾਰਤੀ ਸਿੰਘ, ਅਭਿਨੇਤਾ ਫਰਾਹ ਖਾਨ ਅਤੇ ਅਦਾਕਾਰ ਰਵੀਨਾ ਟੰਡਨ ਵੱਲੋਂ ਪਿਛਲੇ ਸਮੇਂ ਵਿੱਚ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਖੇਡਣ ਦਾ ਕੰਮ ਕੀਤਾ ਗਿਆ ਸੀ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸੱਕਤਰ ਅਤੇ ਕ੍ਰਿਸ਼ਨ ਸਮਾਜ ਫਰੰਟ ਸੂਬਾ ਪ੍ਰਧਾਨ ਸੋਨੂੰ ਜਾਫਰ ਦੀ ਅਗਵਾਈ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਦੁਆਰਾ ਸ਼ਬਦ ਦੀ ਗਲਤ ਜਾਣਕਾਰੀ ਅਤੇ ਸ਼ਬਦ ਦੀ ਗਲਤ ਵਿਆਖਿਆ ਕਰਨ ਤੇ ਪੁਲਿਸ ਸਟੇਸ਼ਨ ਦਾ ਰੁੱਖ ਕੀਤਾ ਗਿਆ |

ਅਜਨਾਲਾ ਦੇ ਡੀਐਸਪੀ ਸੋਹਣ ਸਿੰਘ ਨੂੰ ਇਨ੍ਹਾਂ ਅਦਾਕਾਰਾਂ ਅਤੇ ਚੈਨਲ ਦੇ ਨਿਰਮਾਤਾਵਾਂ ਨੂੰ ਜਲਦੀ ਤੋਂ ਜਲਦੀ ਗਿਰਫਤਾਰੀ ਦੇ ਆਦੇਸ਼ ਦਿਵਾਉਣ ਲਈ ਮੰਗ ਪੱਤਰ ਦਿੱਤਾ ਗਿਆ , ਜਿਸ ਕਾਰਨ ਵੀਡੀਓ ਨੂੰ ਵੇਖਦਿਆਂ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਤਿੰਨਾਂ ਅਦਾਕਾਰਾਂ ਖਿਲਾਫ ਅਜਨਾਲਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ , ਇਸ ਸਬੰਧ ਵਿੱਚ ਡੀਐਸਪੀ ਅਜਨਾਲਾ ਸੋਹਣ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੀਡੀਓ ਤਸਦੀਕ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

More News

NRI Post
..
NRI Post
..
NRI Post
..