ਰਾਏਪੁਰ , 29 ਦਸੰਬਰ ( NRI MEDIA )
ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ ,ਰਾਜਪਾਲ ਦ੍ਰੋਪਦੀ ਮਰਮੂ ਨੇ ਉਨ੍ਹਾਂ ਨੂੰ ਸੂਬੇ ਦੇ 11 ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਹੈ , ਸੋਰੇਨ ਦੇ ਨਾਲ ਆਲਮਗੀਰ ਆਲਮ, ਰਮੇਸ਼ਵਰ ਓਰਾਓਂ ਅਤੇ ਸਤਿਆਨੰਦ ਭੋਖਤਾ ਨੇ ਰਾਂਚੀ ਦੇ ਮੋਰਹਾਬਾਦੀ ਮੈਦਾਨ ਵਿਚ ਮੰਤਰੀ ਦੀ ਸਹੁੰ ਚੁੱਕੀ ਹੈ ।
ਸਮਾਰੋਹ ਲਈ 14 ਪਾਰਟੀਆਂ ਦੇ 30 ਨੇਤਾਵਾਂ ਨੂੰ ਬੁਲਾਇਆ ਗਿਆ ਸੀ , ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ, ਸੀ ਪੀ ਆਈ (ਐਮ) ਦੇ ਨੇਤਾ ਸੀਤਾਰਾਮ ਯੇਚੁਰੀ, ਤਮਿਲਨਾਡੂ ਤੋਂ ਰਾਜ ਸਭਾ ਮੈਂਬਰ ਕਨੀਮੋਝੀ, ਸੀ ਪੀ ਆਈ ਦੇ ਜਨਰਲ ਸੱਕਤਰ ਡੀ ਰਾਜਾ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਸਟੇਜ 'ਤੇ ਮੌਜੂਦ ਸਨ।
ਸੋਰੇਨ ਦਾ ਪਰਿਵਾਰ ਵੀ ਰਿਹਾ ਸ਼ਾਮਲ
ਹੇਮੰਤ ਸੋਰੇਨ ਦਾ ਪਰਿਵਾਰ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਇਆ , ਸਟੇਜ 'ਤੇ ਹੇਮੰਤ ਦੇ ਪਿਤਾ ਸ਼ਿੱਬੂ ਸੋਰੇਨ ਅਤੇ ਮਾਤਾ ਰੂਪੀ ਸੋਰੇਨ ਮੌਜੂਦ ਸਨ , ਇਸ ਸਮਾਰੋਹ ਵਿਚ ਉਨ੍ਹਾਂ ਦੀ ਪਤਨੀ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ।
ਹੇਮੰਤ ਸੋਰੇਨ ਦੂਜੀ ਵਾਰ ਮੁੱਖ ਮੰਤਰੀ ਬਣੇ
ਹੇਮੰਤ ਸੋਰੇਨ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ,ਇਸ ਤੋਂ ਪਹਿਲਾਂ ਹੇਮੰਤ ਨੇ ਜੁਲਾਈ 2013 ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਜੇਐਮਐਮ-ਆਰਜੇਡੀ-ਕਾਂਗਰਸ ਦੇ ਨਾਲ ਮਿਲ ਕੇ ਉਨ੍ਹਾਂ ਨੇ 1 ਸਾਲ, 5 ਮਹੀਨੇ ਅਤੇ 15 ਦਿਨ ਸਰਕਾਰ ਚਲਾਈ ਸੀ , ਹੇਮੰਤ ਦੇ ਪਿਤਾ ਸ਼ਿੱਬੂ ਸੋਰੇਨ 3 ਵਾਰ ਰਾਜ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ , ਤਿੰਨ ਕਾਰਜਕਾਲ ਵਿਚ, ਉਹ ਸਿਰਫ 10 ਮਹੀਨੇ ਅਤੇ 5 ਦਿਨ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ, ਜੋ ਕਿ ਹੇਮੰਤ ਦੇ ਇਕ ਕਾਰਜਕਾਲ ਨਾਲੋਂ ਬਹੁਤ ਘੱਟ ਹੈ |



