Weather Update: ਕਈ ਰਾਜਾਂ ‘ਚ ਨਵੇਂ ਸਾਲ ਦਾ ਆਗਾਜ਼ ਮੀਂਹ ਦੇ ਨਾਲ, ਪਹਿਲੀ ਅਤੇ ਦੋ ਜਨਵਰੀ ਨੂੰ ਬਦਲੇਗਾ ਮੌਸਮ, ਵਧੇਗੀ ਠੰਢ

by mediateam

Weather Update: ਇਹ ਸਾਲ ਤਾਂ ਮੀਂਹ ਦੇ ਲਿਹਾਜ਼ ਨਾਲ ਧਮਾਕੇਦਾਰ ਰਿਹਾ। ਮੌਨਸੂਨ ਦੇ ਮੀਂਹ ਨੇ ਦੇਸ਼ ਭਰ 'ਚ ਤਰ-ਬ-ਤਰ ਕਰ ਦਿੱਤਾ। ਸਾਲ ਦੇ ਆਖ਼ਰੀ ਮਹੀਨੇ 'ਚ ਵੀ ਬੇਮੌਸਮੇ ਮੀਂਹ ਨੇ ਆਮਦ ਦਿੱਤੀ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ ਨਵੇਂ ਸਾਲ 2020 ਦਾ ਆਗਾਜ਼ ਕੁਝ ਰਾਜਾਂ ਲਈ ਮੀਂਹ ਦੇ ਨਾਲ ਹੋਣ ਵਾਲਾ ਹੈ। ਅਗਲੇ 24 ਘੰਟਿਆਂ 'ਚ ਵੀ ਕੁਝ ਥਾਵਾਂ 'ਤੇ ਮੀਂਹ ਪਵੇਗਾ। ਪਿਛਲੇ ਦੋ ਦਿਨਾਂ ਤੋਂ ਠੰਢ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕੀਤਾ ਹੈ। ਅਜਿਹੇ 'ਚ ਮੀਂਹ ਕਾਰਨ ਠੰਢ ਵਧ ਸਕਦੀ ਹੈ। ਆਓ ਜਾਣੀਏ ਦੇਸ਼ 'ਚ ਮੌਸਮ ਦਾ ਕੀ ਅਨੁਮਾਨ ਹੈ :

- ਇਕ ਅਤੇ 2 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਹਨ।

-ਨਵੀਂ ਦਿੱਲੀ ਦੇ ਕੁਝ ਇਲਾਕਿਆਂ 'ਚ ਇਕ ਅਤੇ 2 ਜਨਵਰੀ ਨੂੰ ਮੀਂਹ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦਿੱਲੀ ਦੇ ਪਾਲਮ ਅਤੇ ਸਫ਼ਦਰਗੰਜ 'ਚ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਇਆ ਹੈ।

-ਅਗਲੇ 24 ਘੰਟਿਆਂ ਦੌਰਾਨ ਦੱਖਣੀ ਭਾਰਤ ਦੇ ਕਈ ਸ਼ਹਿਰਾਂ 'ਚ ਮੀਂਹ ਪੈ ਸਕਦਾ ਹੈ। ਇੱਥੇ ਕਾਕੀਨਾੜਾ, ਮਛਲੀਪਟਨਮ, ਨੇਲੋਰ, ਕੁਰਨੂਲ, ਅਨੰਤਪੁਰ, ਹੈਦਰਾਬਾਦ, ਮਹਿਬੂਬ ਨਗਰ, ਵਿਸ਼ਾਖ਼ਾਪਟਨਮ ਅਤੇ ਵਿਜੈਵਾੜਾ ਵਰਗੀਆਂ ਥਾਵਾਂ 'ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਗਰਜ ਤੇ ਚਮਕ ਨਾਲ ਛਿੱਟੇ ਵੀ ਪੈ ਸਕਦੇ ਹਨ।

-ਅਗਲੇ 24 ਤੋਂ 48 ਘੰਟਿਆਂ ਦੌਰਾਨ ਮਹਾਰਾਸ਼ਟਰ ਦੇ ਨਾਗਪੁਰ, ਅਕੋਲਾ, ਅਮਰਾਵਤੀ, ਗੋਂਦੀਆ, ਚੰਦਰਪੁਰ, ਨੰਦੇੜ, ਲਾਤੂਰ, ਪਰਭਣੀ ਅਤੇ ਔਰੰਗਾਬਾਦ ਆਦਿ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।

-ਇਕ ਜਨਵਰੀ ਦੇ ਆਸਪਾਸ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਬੱਦਲ ਤਾਏ ਰਹਿਣਗੇ ਜੋ ਮੀਂਹ ਲਿਆਉਣਗੇ। ਇਸ ਤੋਂ ਬਾਅਦ ਇੱਥੇ ਦਿਨ ਦੇ ਤਾਪਮਾਨ 'ਚ ਕਮੀ ਮਹਿਸੂਸ ਕੀਤੀ ਜਾਵੇਗੀ।

-ਸਾਲ ਦੇ ਅੰਤ ਤਕ ਮਹਾਰਾਸ਼ਟਰ ਦੇ ਵਿਦਰਭ, ਮਰਾਠਵਾੜਾ, ਮੁੰਬਈ, ਨਾਗਪੁਰ ਅਤੇ ਪੂਣੇ 'ਚ ਬੇਮੌਸਮ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਇਹ ਬਾਰਸ਼ ਹਲਕੀ ਰਹੇਗੀ ਪਰ ਇਸ ਨਾਲ ਠੰਢ ਵਧੇਗੀ।

-ਇਕ ਜਨਵਰੀ ਨੂੰ ਸ੍ਰੀਨਗਰ, ਸ਼ਿਮਲਾ, ਨੈਨੀਤਾਲ, ਕੁੱਲੂ, ਮਨਾਲੀ, ਪਟਨੀਟਾਪ, ਉੱਤਰਕਾਸ਼ੀ, ਚਮੋਲੀ ਅਤ ਕਈ ਹੋਰ ਆਸ-ਪਾਸ ਦੇ ਇਲਾਕਿਆਂ ਸਮੇਂ ਕਈ ਹਿੱਸਿਆ 'ਚ ਮੀਂਹ ਅਤੇ ਬਰਫ਼ਬਾਰੀ ਵੇਖਣ ਨੂੰ ਮਿਲੇਗੀ।

-ਅਗਲੇ ਦੋ ਦਿਨਾਂ 'ਚ ਆਂਧਰ ਪ੍ਰਦੇਸ਼, ਤੇਲੰਗਾਨਾ, ਦੱਖਣੀ ਮੱਧ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰੀ ਕੇਰਲ, ਖਾੜੀ ਦ੍ਵੀਪ ਸਮੂਹ ਅਤੇ ਲਕਸ਼ਦ੍ਵੀਪ ਖੇਤਰ ਦੇ ਦੱਖਣੀ ਹਿੱਸਿਆਂ 'ਚ ਹਲਕੀ ਬਾਰਸ਼ ਅਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

-ਨਵੇਂ ਸਾਲ 'ਚ ਬਿਹਾਰ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ 1 ਅਤੇ 2 ਜਨਵਰੀ ਨੂੰ ਰਾਜ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਪੈ ਸਕਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..