ਨਵੇਂ ਸਾਲ ਦੇ ਪਹਿਲੇ ਹੀ ਦਿਨ LPG ਹੋਈ ਮਹਿੰਗੀ, ਵਿਗੜੇਗਾ ਰਸੋਈ ਦਾ ਬਜਟ

by

ਨਵੀਂ ਦਿੱਲੀ — ਲੋਕਾਂ 'ਤੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਮਹਿੰਗਾਈ ਦਾ ਹੋਰ ਬੋਝ ਵੱਧ ਗਿਆ ਹੈ। ਬਿਨਾਂ ਸਬਸਿਡੀ ਵਾਲੀ ਰਸੋਈ ਗੈਸ 19 ਰੁਪਏ ਮਹਿੰਗੀ ਹੋ ਗਈ ਹੈ। ਇਸ ਨਾਲ ਤੁਹਾਡਾ ਬਜਟ ਹੋਰ ਵਿਗਡ਼ਨ ਵਾਲਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਇੰਡੀਅਨ ਆਇਲ ਕਾਰਪੋਰੇਸ਼ਨ' ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਜਨਵਰੀ 'ਚ ਬਿਨਾ ਸਬਸਿਡੀ ਵਾਲਾ 14.2 ਕਿਲੋ ਦਾ ਰਸੋਈ ਗੈਸ ਸਿਲੰਡਰ 714 ਰੁਪਏ ਦਾ ਮਿਲੇਗਾ। ਦਸੰਬਰ ਮਹੀਨੇ ਇਸ ਦੀ ਕੀਮਤ 695 ਰੁਪਏ ਸੀ। ਕੋਲਕਾਤਾ 'ਚ ਇਸ ਦੀ ਕੀਮਤ 21.50 ਰੁਪਏ, ਮੁੰਬਈ 'ਚ 19.50 ਰੁਪਏ ਅਤੇ ਚੇਨੱਈ 'ਚ 20 ਰੁਪਏ ਵਧੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..