ਨਵੀਂ ਦਿੱਲੀ , 08 ਫਰਵਰੀ ( NRI MEDIA )
ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਵੋਟਿੰਗ ਜਾਰੀ ਹੈ , ਕੁੱਲ 70 ਸੀਟਾਂ ਲਈ 672 ਉਮੀਦਵਾਰ ਮੈਦਾਨ ਵਿਚ ਹਨ , ਦਿੱਲੀ ਵਿਚ ਤਕਰੀਬਨ 1.47 ਕਰੋੜ ਵੋਟਰ ਹਨ, ਜਿਨ੍ਹਾਂ ਵਿਚੋਂ ਲਗਭਗ 66 ਲੱਖ ਔਰਤਾਂ ਹਨ। ਪਿਛਲੀ ਵਿਧਾਨ ਸਭਾ ਚੋਣ ਸਾਲ 2015 ਵਿਚ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ (ਆਪ) ਨੇ 70 ਵਿਚੋਂ 67 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ , ਇਸ ਦੌਰਾਨ 15 ਸਾਲਾਂ ਤੋਂ ਦਿੱਲੀ ਵਿਚ ਸੱਤਾ ਵਿਚ ਰਹੀ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ ਸਕਿਆ ਸੀ।
ਇਸ ਵਾਰ ਵੀ ਮੁੱਖ ਮੁਕਾਬਲਾ ਭਾਜਪਾ ਅਤੇ ‘ਆਪ’ ਵਿਚਾਲੇ ਵੇਖਿਆ ਜਾ ਰਿਹਾ ਹੈ ਹਾਲਾਂਕਿ, ਕਾਂਗਰਸ ਦਾ ਦਾਅਵਾ ਹੈ ਕਿ ਦਿੱਲੀ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ , ਸੀਏਏ ਦੇ ਵਿਰੋਧ ਪ੍ਰਦਰਸ਼ਨ ਦੇ ਕੇਂਦਰ, ਸ਼ਾਹੀਨ ਬਾਗ (ਓਖਲਾ ਵਿਧਾਨ ਸਭਾ ਹਲਕੇ) ਵਿੱਚ ਪੰਜ ਪੋਲਿੰਗ ਬੂਥ ਹਨ ਅਤੇ ਲੋਕ ਲੰਬੀਆਂ ਕਤਾਰਾਂ ਲਾ ਕੇ ਕੋਟਿੰਗ ਕਰ ਰਹੇ ਹਨ |
ਵੋਟਿੰਗ ਦੇ ਇਸ ਮੌਕੇ ਤੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ |



