ਗੈਂਗਸਟਰ ਸੁੱਖਾ ਕਾਹਲਵਾਂ ਤੇ ਬਣੀ ਫਿਲਮ ਤੇ ਕੈਪਟਨ ਨੇ ਲਾਇਆ ਬੈਨ

by mediateam

ਚੰਡੀਗੜ੍ਹ , 09 ਫਰਵਰੀ ( NRI MEDIA )

ਪੰਜਾਬ ਦੇ ਮੁੱਖਮੰਤਰੀ ਕੈਪਟਨ  ਅਮਰਿੰਦਰ ਸਿੰਘ ਵੱਲੋਂ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੇ ਆਧਾਰਿਤ ਫਿਲਮ"ਸ਼ੂਟਰ" ਨੂੰ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਫਿਲਮ ਕਰਾਰ ਦੇਕੇ ਫਿਲਮ ਤੇ ਬੈਨ ਲਾਉਣ ਦਾ ਫੈਸਲਾ ਲਿਆ ਹੈ , ਪਿਛਲੇ ਕਈ ਦੀਨਾ ਤੋਂ ਪੰਜਾਬ ਦੇ ਵਿਚ ਇਸ ਫਿਲਮ ਦੇ ਖਿਲਾਫ ਵਿਰੋਧ ਦੇ ਸੁਰ ਵੀ ਉੱਠਣੇ ਸ਼ੁਰੂ ਹੋਏ ਸਨ |

ਇਸ ਬਾਬਤ ਡੀਜੀਪੀ ਦਿਨਕਰ ਗੁਪਤਾ ਤੇ ਏਡੀਜੀਪੀ ਵਰਿੰਦਰ ਕੁਮਾਰ ਨੂੰ ਅਗਲੀ ਕਾਰਵਾਈ ਸ਼ੁਰੂ ਕਰਨ ਲਈ ਹੁਕਮ ਜਾਰੀ ਕੀਤਾ ਹੈ  , ਗੌਰਤਲਬ ਹੈ ਕਿ ਇਸ ਬਾਬਤ ਸੋਸ਼ਲ ਮੀਡੀਆ ਤੇ ਆਵਾਜ਼ ਬੁਲੰਦ ਕੀਤੀ ਗਈ ਸੀ ਜਿਸਤੇ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਾਰਵਾਈ ਕੀਤੀ ਹੈ , ਇਸ ਬਾਬਤ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਵੀ ਬੇਨਤੀਆਂ ਕੀਤੀਆਂ ਗਈਆਂ ਸਨ ਕਿ ਇਹੋ ਜਿਹੀਆਂ ਫ਼ਿਲਮਾਂ ਨੋਜਵਾਨਾਂ ਨੂੰ ਕੁਰਾਹੇ ਪਾਉਣ ਵਾਲੀਆਂ ਹਨ ।


More News

NRI Post
..
NRI Post
..
NRI Post
..