ਪਾਕਿ ਵਿੱਚ ਬਣੇਗਾ ਕ੍ਰਿਸ਼ਨ ਮੰਦਰ, ਅਦਾਲਤ ਵਲੋਂ ਵਿਰੋਧੀ ਪਟੀਸ਼ਨਾਂ ਰੱਦ

by

ਇਸਲਾਮਾਬਾਦ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਦੀ ਇੱਕ ਅਦਾਲਤ ਨੇ ਰਾਜਧਾਨੀ ਇਸਲਾਮਾਬਾਦ ਵਿੱਚ ਪਹਿਲੇ ਮੰਦਰ ਦੇ ਨਿਰਮਾਣ ਖ਼ਿਲਾਫ਼ ਦਾਇਰ ਤਿੰਨ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਤੋਂ ਬਾਅਦ ਇਸਲਾਮਾਬਾਦ ਵਿੱਚ ਮੰਦਰ ਦੇ ਨਿਰਮਾਣ ਦਾ ਰਾਹ ਸਾਫ਼ ਮੰਨਿਆ ਜਾ ਰਿਹਾ ਹੈ। ਇਸਲਾਮਾਬਾਦ ਹਾਈਕੋਰਟ ਦੇ ਜਸਟਿਸ ਆਮਿਰ ਫਾਰੁਕ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੰਦਰ ਬਣਾਉਣ ਲਈ ਜ਼ਮੀਨ ਦੇਣ ਵਾਲੇ ਹਿੰਦੂ ਪੰਚਾਇਤ ਸੰਸਥਾ 'ਤੇ ਕੋਈ ਰੋਕ ਨਹੀਂ ਸੀ ਇਹ ਆਪਣੇ ਪੈਸਿਆਂ ਨਾਲ ਮੰਦਰ ਦਾ ਨਿਰਮਾਣ ਕਰਵਾ ਰਿਹਾ ਹੈ।

ਇਸ ਮਾਮਲੇ ਮੁਤੱਲਕ ਅਦਾਲਤ ਨੇ ਸੋਮਵਾਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ।ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਕ੍ਰਿਸ਼ਨਾ ਮੰਦਰ ਬਣਾਉਣ ਦੀ ਯੋਜਨਾ ਹੈ। ਇਹ ਮੰਦਰ 20,000 ਵਰਗ ਫੁੱਟ ਵਿੱਚ ਬਣੇਗਾ। ਹਾਲ ਹੀ ਵਿੱਚ ਇਸ ਮੰਦਰ ਲਈ ਭੂਮੀ ਪੂਜਨ ਵੀ ਹੋ ਚੁੱਕਿਆ ਹੈ।

More News

NRI Post
..
NRI Post
..
NRI Post
..