ਟਰੰਪ ਨੇ ਇੱਕ ਵਾਰ ਫਿਰ ਕੱਸਿਆ ਕਮਲਾ ਹੈਰਿਸ ਤੇ ਆਪਣਾ ਨਿਸ਼ਾਨਾ

by mediateam

ਵਾਸ਼ਿੰਗਟਨ: ਨਿਊਯਾਰਕ ਪੁਲਿਸ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਜੋ ਬਿਡੇਨ ਦੇ ਰਾਜ 'ਚ ਅਮਰੀਕਾ ਸੁਰੱਖਿਅਤ ਨਹੀਂ ਰਹੇਗਾ। ਅਗਰ ਜੋ ਬਿਡੇਨ ਰਾਸ਼ਟਰਪਤੀ ਬਣ ਗਏ ਤਾਂ ਉਹ ਤੁਰੰਤ ਹਰ ਇਕ ਪੁਲਿਸ ਵਿਭਾਗ ਨੂੰ ਚਕਮਾ ਦੇਣ ਲਈ ਇਕ ਕਾਨੂੰਨ ਪਾਸ ਕਰ ਦੇਣਗੇ। ਸ਼ਾਇਦ ਕਮਲਾ ਹੈਰਿਸ ਵੀ ਅਜਿਹਾ ਕਰੇਗੀ। ਉਹ ਭਾਰਤ ਵਿਰਾਸਤ ਦੀ ਹੈ। ਮੇਰੇ ਕੋਲ ਉਨ੍ਹਾਂ ਤੋਂ ਜ਼ਿਆਦਾ ਭਾਰਤੀਆਂ ਦਾ ਸਮਰਥਨ ਹੈ।

ਵਾਈਟ ਹਾਊਸ 'ਚ ਇਕ ਪ੍ਰੈਸ ਕਾਨਫਰੰਸ 'ਚ ਟਰੰਪ ਨੇ ਕਿਹਾ ਉਹ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਖਤਰੇ ਦੇ ਰੂਪ 'ਚ ਨਹੀਂ ਦੇਖਦੇ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਨੂੰ ਲੈਕੇ ਕੋਈ ਸਮੱਸਿਆ ਹੈ ਤਾਂ ਟਰੰਪ ਨੇ ਕਿਹਾ ਬਿਲਕੁਲ ਨਹੀਂ।

ਅਮਰੀਕਾ 'ਚ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਸਿਆਸੀ ਮਾਹੌਲ ਬਣਿਆ ਹੋਇਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਤੇ ਟਰੰਪ ਲਗਾਤਾਰ ਸ਼ਬਦੀ ਹਮਲੇ ਕਰ ਰਹੇ ਹਨ।


More News

NRI Post
..
NRI Post
..
NRI Post
..