ਪਿੰਡ ਦੇ ਲੋਕਾਂ ਨੂੰ ਚੂਨਾ ਲੱਗਾ 70 ਤੋਲੇ ਸੋਨਾ ਲੈ 2 ਠੱਗ ਔਰਤਾਂ ਹੋਇਆ ਫ਼ਰਾਰ

by mediateam

ਨਾਭਾ (ਐਨ.ਆਰ.ਆਈ. ਮੀਡਿਆ) : ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਠੱਗ ਨਵੇਂ-ਨਵੇਂ ਪੈਂਤਰੇ ਅਪਣਾ ਕੇ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਹਨ। ਜਿਸ ਦੀ ਤਾਜ਼ਾ ਮਿਸਾਲ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਵੇਖਣ ਨੂੰ ਮਿਲੀ, ਜਿੱਥੇ ਇੱਕ ਨਹੀਂ, ਦੋ ਨਹੀਂ ਦਰਜਨਾਂ ਪਰਿਵਾਰ ਨੇ ਅਮੀਰ ਬਣਨ ਦੇ ਚੱਕਰ ਵਿੱਚ ਆਪਣੇ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਦੋ ਠੱਗ ਔਰਤਾਂ ਨੂੰ ਦੇ ਦਿੱਤੇ। 

ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਦੱਸਿਆ ਕਿ ਦੋ ਔਰਤਾਂ ਉਨ੍ਹਾਂ ਦੇ ਘਰ ਵਿੱਚ ਆਇਆਂ ਅਤੇ ਉਨ੍ਹਾਂ ਨੂੰ ਪੁਰਾਣੇ ਭਾਂਡਿਆਂ ਦੇ ਬਦਲੇ ਨਵੇਂ ਭਾਂਡੇ ਅਤੇ ਪੈਸੇ ਦੇਣ ਦਾ ਲਾਲਚ ਦਿੱਤਾ। ਇਹ ਦੋ ਠੱਗ ਔਰਤਾਂ ਕਰੀਬ ਇੱਕ ਹਫ਼ਤੇ ਤੋਂ ਇਹ ਲਾਲਚ ਦਿੰਦੀਆਂ ਸਨ ਕਿ ਜੇ ਕੋਈ ਸਾਨੂੰ ਸੋਨਾ, ਚਾਂਦੀ, ਬਰਤਨ ਅਤੇ ਮਹਿੰਗੇ ਸੂਟ ਦੇਵੇਗਾ ਉਸ ਦੇ ਬਦਲੇ ਅਸੀਂ ਪੈਸੇ ਦਵਾਂਗੇ। 

ਇਸ ਤਰ੍ਹਾਂ ਪਿੰਡ ਦੀਆਂ ਕਈ ਔਰਤਾਂ ਨੇ ਆਪਣੇ ਕੀਮਤੀ ਭਾਂਡੇ ਅਤੇ ਕੱਪੜੇ ਦੇ ਦਿੱਤੇ, ਇਸ ਦੇ ਨਾਲ ਹੀ ਕੁਝ ਔਰਤਾਂ ਨੇ ਸੋਨੇ, ਚਾਂਦੀ ਦੇ ਗਹਿਣੇ ਵੀ ਦੇ ਦਿੱਤੇ। ਔਰਤਾਂ ਨੇ ਦੱਸਿਆ ਕਿ ਠੱਗ ਔਰਤਾਂ ਪਿੰਡ ਵਿੱਚੋਂ 70 ਤੋਲੇ ਸੋਨਾ ਲੈ ਕੇ ਫ਼ਰਾਰ ਹੋ ਗਈਆਂ ਹਨ।ਐਸ.ਐਚ.ਓ ਸੁਖਦੇਵ ਸਿੰਘ ਨੇ ਕਿਹਾ ਕਿ ਸਾਡੇ ਕੋਲ ਰਿਪੋਰਟ ਆਈ ਹੈ ਕਿ ਦੋ ਠੱਗ ਔਰਤਾਂ ਘਰਾਂ ਵਿੱਚ ਜਾ ਕੇ ਲਾਲਚ ਦੇ ਕੇ ਲੋਕਾਂ ਦਾ ਕੀਮਤੀ ਸਮਾਨ ਲੈ ਗਈਆਂ ਹਨ। ਇਸ ਸਬੰਧ ਵਿੱਚ ਸੀਆਈਏ ਸਟਾਫ਼ ਪਟਿਆਲਾ ਅਤੇ ਪੁਲਿਸ ਟੀਮ ਵੱਲੋਂ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਇਨ੍ਹਾਂ ਔਰਤਾਂ ਦੀਆਂ ਫੋਟੋਆਂ ਵੱਖ-ਵੱਖ ਥਾਣਿਆਂ ਵਿੱਚ ਵੀ ਭੇਜੀ ਜਾ ਰਹੀ ਹੈ।

More News

NRI Post
..
NRI Post
..
NRI Post
..