ਦੋ ਸਾਲ ਦੀ ਬੱਚੀ ਦੇ ਬਣੇ ,ਉਸਦੇ ਹੀ ਨਾਨਾ ਨਾਨੀ ਕਾਤਲ

by simranofficial

ਮੱਧ ਪ੍ਰਦੇਸ਼ (ਐਨ .ਆਰ.ਆਈ):ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਦੋ ਦਿਨਾਂ ਦੀ ਬੱਚੀ ਦੀ ਲਾਸ਼ ਝਾੜੀਆਂ ਵਿੱਚੋ ਮਿਲੀ ,ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਦੇ ਨਾਨਾ-ਨਾਨੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਓਹਨਾ ਦੀ ਕੁੜੀ ਦੇ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧਾਂ ਤੋਂ ਬਾਅਦ ਉਹ ਗਰਭਵਤੀ ਹੋਈ , ਪਿਛਲੇ ਦਿਨੀਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜਦੋਂ ਕੁਆਰੀ ਧੀ ਨੇ ਇਕ ਬੱਚੀ ਨੂੰ ਜਨਮ ਦਿੱਤਾ, ਤਾਂ ਆਪਣੀ ਬੇਇਜਤੀ ਦੇ ਡਰ ਤੋਂ ,ਨਾਨਾ-ਨਾਨੀ ਨੇ ਉਸ ੨ ਦਿਨਾਂ ਦੀ ਬੱਚੀ ਨੂੰ ਮਾਰ ਦਿੱਤਾ ਨਾਨਾ-ਨਾਨੀ ਨੇ ਰਾਤ ਦੇ ਹਨੇਰੇ ਵਿੱਚ 2 ਦਿਨਾਂ ਦੀ ਬੱਚੀ ਨੂੰ ਬਲੇਡ ਤੇ ਚਾਕੂ ਨਾਲ ਬੇਹਰਿਹਮੀ ਨਾਲ ਉਸਦਾ ਕਤਲ ਕਰ ਦਿਤਾ ਤੇ ਉਸ ਬੱਚੀ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਐਥੇ ਇਹ ਵੀ ਦਸ ਦੇਇਆ ਕਿ, ਕੁਝ ਦਿਨ ਪਹਿਲਾਂ ਵੀ ਭੋਪਾਲ ਦੇ ਵਿੱਚ ਝਾੜੀਆਂ ਵਿੱਚ ਵੀ 2 ਦਿਨਾਂ ਬੱਚੀ ਦੀ ਲਾਸ਼ ਮਿਲੀ ਸੀ। ਜਿਸਨੂੰ ਪੇਚਕਸ ਦੇ ਨਾਲ ਮਾਰ ਕੇ ਉਸਦੇ ਸ਼ਰੀਰ ਤੇ 100 ਤੋਂ ਵੱਧ ਸ਼ੇਦ ਕੀਤੇ ਹੋਏ ਸੀ,ਇਸਨੂੰ ਅਸੀਂ ਲੋਕਾਂ ਦੀ ਮਾੜੀ ਮਾਨਸਿਕਤਾ ਹੀ ਕਹਿ ਸਕਦੇ ਆ ਕਿ ,ਕੀਤੇ ਛੋਟੀ ਛੋਟੀ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਕੀਤੇ ਦਿਨ ਦਿਹਾੜੇ ਕੁੜੀਆਂ ਦੇ ਨਾਲ ਰੇਪ ਕੀਤੇ ਜਾ ਰਹੇ ਹੈ ਕਿ ਸਾਡਾ ਕਾਨੂੰਨ ਏਨਾ ਕਮਜ਼ੋਰ ਹੋ ਚੁੱਕਾ ਹੈ ਕਿ ਇਹਨਾਂ ਦਰਿੰਦਿਆਂ ਨੂੰ ਕੋਈ ਡਾਰ ਖੌਫ ਨੀ

More News

NRI Post
..
NRI Post
..
NRI Post
..