ਜੋਅ ਬਿਡੇਨ ਨੇ ਕਿਹਾ ਮੇਰਾ ਰਾਸ਼ਟਰਪਤੀ ਬਣਨਾ , ਓਬਾਮਾ ਦਾ ਤੀਜਾ ਕਾਰਜਕਾਲ ਨਹੀਂ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ): ਜੋਅ ਬਿਡੇਨ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗਾ ਨਹੀਂ ਹੋਵੇਗਾ ।ਇੰਟਰਵਿਊ ਵਿੱਚ ਬਾਇਡੇਨ ਕੋਲ ਇਕ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਹਿ ਰਹੇ ਹਨ ਕਿ ਤੁਸੀਂ ਓਬਾਮਾ ਦਾ ਤੀਜਾ ਕਾਰਜਕਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ । ਇਸ ਸਵਾਲ ਦੇ ਜਵਾਬ ਵਿੱਚ ਬਾਇਡੇਨ ਨੇ ਕਿਹਾ, “ਇਹ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ ਹੈ।

ਅਸੀਂ ਓਬਾਮਾ-ਬਾਇਡੇਨ ਪ੍ਰਸ਼ਾਸਨ ਤੋਂ ਬਿਲਕੁਲ ਵੱਖਰੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ । ਰਾਸ਼ਟਰਪਤੀ ਟਰੰਪ ਨੇ ਸਾਰੇ ਦ੍ਰਿਸ਼ ਨੂੰ ਬਦਲ ਦਿੱਤਾ ਹੈ।”ਇੱਕ ਨਿਊਜ਼ ਚੈਨਲ ਦੌਰਾਨ ਗੱਲਬਾਤ ਵਿੱਚ ਜੋ ਬਾਇਡੇਨ ਨੇ ਵਾਅਦਾ ਕੀਤਾ ਹੈ ਕਿ ਉਹ ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਨਗੇ ਅਤੇ ਅਗਲੇ ਚਾਰ ਸਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗੇ ਨਹੀਂ ਹੋਣਗੇ

More News

NRI Post
..
NRI Post
..
NRI Post
..