ਸੀ.ਡੀ.ਸੀ. ਦੀ ਰਿਪੋਰਟ ਨੇ ਕੋਰੋਨਾ ‘ਤੇ ਚੀਨ ਦੇ ਝੂਠ ਦੇ ਸ਼ੱਕ ਨੂੰ ਕੀਤਾ ਹੋਰ ਡੂੰਘਾ

by vikramsehajpal

ਬੀਜਿੰਗ (ਦੇਵ ਇੰਦਰਜੀਤ) - ਚੀਨ ਦੇ ਵੁਹਾਨ ਸ਼ਹਿਰ ’ਚ ਪਿਛਲੇ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਦੁਨੀਆ ’ਚ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਇਹ ਵਾਇਰਸ ਸਮੁੱਚੀ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਕਾਫੀ ਤਬਾਹੀ ਮਚਾਵੇਗਾ। ਕੋਰੋਨਾ ਨਾਲ ਜੁੜੇ ਅੰਕੜਿਆਂ ਨੂੰ ਲੁਕਾਉਣ ਲਈ ਚੀਨ ਲਗਾਤਾਰ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਉਸ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ।

ਹੁਣ ਹਾਲ ਹੀ ’ਚ ਵੁਹਾਨ ’ਚ ਕੋਰੋਨਾ ਨਾਲ ਜੁੜੀ ਇਕ ਅਜਿਹੀ ਸਟੱਡੀ ਸਾਹਮਣੇ ਆਈ ਹੈ ਜਿਸ ਨੇ ਚੀਨ ਦੇ ਝੂਠ ਨੂੰ ਦੇ ਸ਼ੱਕ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਦਰਅਸਲ, ਚੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਟੱਡੀ ’ਚ ਪਾਇਆ ਗਿਆ ਹੈ ਕਿ ਵੁਹਾਨ ਦੇ ਕੋਰੋਨਾ ਨੇ ਜਾਰੀ ਆਧਿਕਾਰਿਤ ਅੰਕੜਿਆਂ ਨਾਲ ਅਸਲ ਅੰਕੜੇ 10 ਗੁਣਾ ਵਧੇਰੇ ਹੋ ਸਕਦੇ ਹਨ।

ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ ਤੱਕ ਸ਼ਹਿਰ ਦੇ 11 ਮਿਲੀਅਨ (ਇਕ ਕਰੋੜ ਦੱਸ ਲੱਖ) ਲੋਕਾਂ ’ਚੋਂ ਲਗਭਗ 4.4 ਫੀਸਦੀ ਲੋਕਾਂ ’ਚ ਕੋਵਿਡ-19 ਪੈਦਾ ਕਰਨ ਵਾਲੇ ਪੈਥੋਗਨ ਵਿਰੁੱਧ ਐਂਟੀਬਾਡੀ ਵਿਕਸਿਤ ਹੋਈ ਸੀ। ਇਸ ਹਿਸਾਬ ਨਾਲ ਅਪ੍ਰੈਲ ਤੱਕ ਵੁਹਾਨ ਦੇ 4,80,000 ਲੋਕ ਇਨਫੈਕਟਿਡ ਹੋ ਚੁੱਕੇ ਸਨ ਜਦਕਿ ਅਧਿਕਾਰਿਤ ਅੰਕੜਾ 50 ਹਜ਼ਾਰ ਮਾਮਲਿਆਂ ਦਾ ਹੀ ਹੈ। ਇਹ 10 ਗੁਣਾ ਵਧੇਰੇ ਹੈ।