ਓਟਾਵਾ ,05 ਮਾਰਚ ( NRI MEDIA )
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹੀ ਦਿਨੀਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਤੋਂ ਬਾਅਦ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਦੀ ਦੂਸਰੀ ਕੈਬਨਿਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ , ਹੁਣ ਖਜਾਨਚੀ ਬੋਰਡ ਦੀ ਮੰਤਰੀ ਜੇਨ ਫਿਲਪੌਟ ਨੇ ਕੈਨੇਡਾ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ , ਇਹ ਅਸਤੀਫ਼ਾ ਪ੍ਰਧਾਨ ਮੰਤਰੀ ਟਰੂਡੋ ਦੇ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ , ਇਸ ਤੋਂ ਪਹਿਲਾਂ ਐੱਸ ਐੱਨ ਸੀ ਲਵਲੀਨ ਮਾਮਲੇ ਦੇ ਵਿੱਚ ਮੰਤਰੀ ਜੋਡੀ ਵਿਲਸਨ ਰੇਬੋਲਡ ਨੇ ਅਸਤੀਫਾ ਦਿੱਤਾ ਸੀ |
ਖਜ਼ਾਨਾ ਬੋਰਡ ਦੇ ਪ੍ਰਧਾਨ ਜੇਨ ਫਿਲਪੋਟ ਨੇ ਸੋਮਵਾਰ ਦੁਪਹਿਰ ਨੂੰ ਆਪਣਾ ਅਸਤੀਫਾ ਸੌਂਪਦਿਆਂ ਕਿਹਾ ਕਿ ਸਰਕਾਰ ਵਲੋਂ ਮੌਂਟਰੀਅਲ ਦੀ ਇੰਜਨੀਅਰਿੰਗ ਕੰਪਨੀ ਦੇ ਖਿਲਾਫ ਅਪਰਾਧਕ ਦੋਸ਼ਾਂ ਨਾਲ ਨਜਿੱਠਣ ਦੇ ਤਰੀਕੇ ਤੋਂ ਉਹ ਬੇਹੱਦ ਹੈਰਾਨ ਹਨ , ਸਾਬਕਾ ਮੰਤਰੀ ਜੇਨ ਫਿਲਪੋਟ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਟਰੂਡੋ ਸਰਕਾਰ ਇਸ ਕੇਸ ਨਾਲ ਨਿਬੜਨ ਵਿੱਚ ਅਸਫਲ ਰਹੀ ਹੈ ਅਤੇ ਆਪਣੀ ਭਰੋਸੇਯੋਗਤਾ ਗਵਾ ਚੁੱਕੀ ਹੈ |
ਇਸ ਤੋਂ ਪਹਿਲਾ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਆਬੋਲਡ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ, ਉਨ੍ਹਾਂ ਉੱਤੇ ਇਲਜ਼ਾਮ ਸੀ ਕਿ ਪ੍ਰਧਾਨ ਮੰਤਰੀ ਦਫਤਰ ਦੇ ਦਬਾਅ ਤੋਂ ਬਾਅਦ ਉਨ੍ਹਾਂ ਨੇ ਐਸ.ਐਨ.ਸੀ.-ਲਵਿਲਿਨ ਉੱਤੇ ਫੌਜਦਾਰੀ ਮੁਕੱਦਮਾ ਚਲਾਉਣ ਨੂੰ ਰੋਕਣ ਲਈ ਦਬਾਅ ਪਾਇਆ ਗਿਆ ਸੀ
ਮਰਚਮ-ਸਟੋਵਫਿਲ ਦੀ ਲਿਬਰਲ ਐਮਪੀ ਜੇਨ ਫਿਲਪੋਟ ਨੂੰ ਜਨਵਰੀ 2019 ਵਿੱਚ ਖਜ਼ਾਨਾ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ,ਐਮਪੀ ਜੇਨ ਫਿਲਪੋਟ ਨੇ ਟਵਿੱਟਰ ਤੇ ਲਿਖਿਆ ਕਿ ਮੈਂ ਉਨ੍ਹਾਂ ਘਟਨਾਵਾਂ 'ਤੇ ਵਿਚਾਰ ਕਰ ਰਹੀ ਹਾਂ ਜਿਨ੍ਹਾਂ ਨੇ ਹਾਲ ਹੀ ਦੇ ਹਫਤਿਆਂ' ਚ ਫੈਡਰਲ ਸਰਕਾਰ ਤੇ ਸਵਾਲ ਖੜੇ ਕੀਤੇ ਹਨ , ਇਨ੍ਹਾਂ ਸਾਰੀਆਂ ਗੱਲਾਂ ਉੱਤੇ ਗੰਭੀਰ ਹੋਣ ਤੋਂ ਬਾਅਦ ਮੈਂ ਸਿੱਟਾ ਕੱਢਿਆ ਹੈ ਕਿ ਮੈਨੂੰ ਕੈਬਨਿਟ ਦੇ ਮੈਂਬਰ ਦੇ ਰੂਪ 'ਚ ਅਸਤੀਫਾ ਦੇਣਾ ਚਾਹੀਦਾ ਹੈ |
ਟੋਰਾਂਟੋ ਦੇ ਡਾਨਫੋਰਥ ਮਿਊਜ਼ਿਕ ਹਾਲ ਵਿਚ ਸੋਮਵਾਰ ਦੀ ਰਾਤ ਨੂੰ ਇਕ ਰੈਲੀ ਵਿਚ ਸੰਬੋਧਨ ਕਰਦੇ ਹੋਏ ਪ੍ਰਧਾਨਮੰਤਰੀ ਟਰੂਡੋ ਨੇ ਫਿਲਪੌਟ ਨੂੰ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ "ਕੁਝ ਸਮੇਂ ਲਈ" ਇਸ ਤਰ੍ਹਾਂ ਮਹਿਸੂਸ ਕੀਤਾ ਹੈ ,ਪ੍ਰਧਾਨਮੰਤਰੀ ਨੇ ਕਿਹਾ ਕਿ "ਜਮਹੂਰੀਅਤਾਂ ਵਿਚ ਲੋਕਾਂ ਨੂੰ ਬਹੁਤ ਸਾਰੇ ਦ੍ਰਿਸ਼ਟੀਕੋਣ ਅਤੇ ਆਵਾਜ਼ਾਂ ਮਿਲਦੀਆਂ ਹਨ ਅਤੇ ਸਾਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ |



