2 ਮਜ਼ਦੂਰ ਭਰਾਵਾਂ ਵੱਲੋਂ ਸਾਥੀ ਮਜ਼ਦੂਰ ਦਾ ਕਤਲ ਕਰ ਕੇ ਖੇਤਾਂ ਵਿਚ ਦੱਬਣ ਦਾ ਮਾਮਲਾ ਸਾਹਮਣੇ

by mediateam

ਸਮਾਣਾ : ਨੇੜਲੇ ਪਿੰਡ ਧਨੇਠਾ ਵਿਖੇ ਦੋ ਮਜ਼ਦੂਰ ਭਰਾਵਾਂ ਵੱਲੋਂ ਸਾਥੀ ਮਜ਼ਦੂਰ ਦਾ ਕਤਲ ਕਰ ਕੇ ਖੇਤਾਂ ਵਿਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਇਕ ਜ਼ਿਮੀਂਦਾਰ ਕੋਲ ਤਿੰਨ ਮਜ਼ਦੂਰ ਕੰਮ ਕਰ ਰਹੇ ਸਨ। ਇਨ੍ਹਾਂ ਵਿਚੋਂ ਉਸੇ ਪਿੰਡ ਦਾ ਹੀ ਰਹਿਣ ਵਾਲਾ ਜਗਤਾਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਕਿਸਾਨ ਕੋਲ ਕੰਮ ਕਰ ਰਿਹਾ ਸੀ ਜੋ ਕਿ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ। 

ਕਾਫੀ ਭਾਲ ਕਰਨ ਤੇ ਕੁਝ ਪਤਾ ਨਾ ਲੱਗਣ 'ਤੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਗਈ। ਜਿਸ ਤੋਂ ਸਾਹਮਣੇ ਆਇਆ ਕਿ ਜਗਤਾਰ ਸਿੰਘ ਖੇਤਾਂ ਵਿੱਚ ਤਾਂ ਆਇਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਮਜ਼ਦੂਰ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵਲੋਂ ਖੇਤਾਂ ਵਿੱਚ ਕੰਮ ਕਰਦੇ ਸਾਥੀ ਮਜ਼ਦੂਰਾਂ ਤੋਂ ਪੁੱਛ ਪੜਤਾਲ ਕੀਤੀ ਗਈ। 

ਜਿਸ ਤੋਂ ਸਾਹਮਣੇ ਖੁਲਾਸਾ ਹੋਇਆ ਕਿ ਸਾਥੀ ਮਜ਼ਦੂਰਾਂ ਵਲੋਂ ਹੀ ਜਗਤਾਰ ਸਿੰਘ ਦਾ ਕਤਲ ਕਰ ਕੇ ਉਸ ਨੂੰ ਖੇਤ ਵਿਚ ਦੱਬ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਤਹਿਸੀਲਦਾਰ ਦੀ ਹਾਜ਼ਰੀ ਵਿਚ ਮਜ਼ਦੂਰ ਦੀ ਲਾਸ਼ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।

More News

NRI Post
..
NRI Post
..
NRI Post
..