ਜੇਈ ਸਣੇ ਇਕ ਵਿਅਕਤੀ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਚੜ੍ਹਿਆ ਵਿਜੀਲੈਂਸ ਹੱਥੇ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀਐੱਸਪੀਸੀਐੱਲ ਦੇ ਇਕ ਜੂਨੀਅਰ ਇੰਜੀਨੀਅਰ (ਜੇਈ) ਤੇ ਪ੍ਰਾਈਵੇਟ ਵਿਅਕਤੀ ਨੂੰ 90,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਮਾਮਲੇ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐੱਸਏਐੱਸ ਨਗਰ ਜ਼ਿਲ੍ਹੇ ਦੇ ਪਿੰਡ ਹੰਡੇਸਰਾ ਵਿਖੇ ਪੀਐੱਸਪੀਸੀਐੱਲ ਦੇ ਦਫਤਰ 'ਚ ਤਾਇਨਾਤ ਜੇ.ਈ ਮਲਕੀਤ ਸਿੰਘ ਤੇ ਪਿੰਡ ਖੇਲਣ ਵਿਖੇ ਬਿਜਲੀ ਦੀ ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਉਰਫ਼ ਮਿੰਟੂ ਨੂੰ ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਕੁਸ਼ਲ ਪਾਲ ਵਾਸੀ ਪਿੰਡ ਖੇਲਣ, ਤਹਿਸੀਲ ਡੇਰਾਬੱਸੀ, ਐੱਸਏਐੱਸ ਨਗਰ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਪਿੰਡ ਖੇਲਣ 'ਚ ਆਟਾ ਚੱਕੀ ਚਲਾ ਰਹੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਪਿਛਲੇ ਦਿਨੀ ਸਵੇਰ ਵੇਲੇ ਜੇਈ ਉਸ ਦੀ ਆਟਾ ਚੱਕੀ 'ਤੇ ਆਇਆ ਅਤੇ ਉਸ ਨੇ ਬਿਜਲੀ ਚੋਰੀ ਦਾ ਝੂਠਾ ਕੇਸ ਦਰਜ ਨਾ ਕਰਨ ਬਦਲੇ ਤਿੰਨ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।