ਲਗਜ਼ਰੀ ਕਾਰਾਂ ਲੈ ਕੇ ਜਾ ਰਹੇ ਜਹਾਜ਼ ਨੂੰ ਸਮੁੰਦਰ ‘ਚ ਲੱਗੀ ਅੱਗ; ਕਾਰਾਂ ਦਾ ਕੀ ਬਣਿਆ, ਜਾਨਣ ਲਈ ਪੜ੍ਹੋ ਖਬਰ

by jaskamal

ਨਿਊਜ਼ ਡੈਸਕ : 16 ਫਰਵਰੀ ਨੂੰ ਅਟਲਾਂਟਿਕ ਮਹਾਸਾਗਰ ਦੇ ਅਜ਼ੋਰੇਸ ਟਾਪੂ ਦੇ ਨੇੜੇ ਪਨਾਮਾ ਤੋਂ ਰਵਾਨਾ ਹੋਏ ਫੈਲੀਸਿਟੀ ਐੱਸ ਨਾਮ ਦੇ ਇਕ ਮਾਲਵਾਹਕ ਜਹਾਜ਼ ਨੂੰ ਅੱਗ ਲੱਗ ਗਈ। ਇਸ 'ਚ ਦੱਸਿਆ ਗਿਆ ਹੈ ਕਿ ਜਦੋਂ ਇਸ ਜਹਾਜ਼ ਨੂੰ ਬਿਨਾਂ ਕਿਸੇ ਕਪਤਾਨ ਦੇ ਸਮੁੰਦਰ ਵਿਚ ਤੈਰਨ ਲਈ ਛੱਡਿਆ ਗਿਆ ਤਾਂ 3,965 ਵੋਲਕਸਵੈਗਨ ਲਗਜ਼ਰੀ ਕਾਰਾਂ ਮੌਜੂਦ ਸਨ। ਇਨ੍ਹਾਂ 'ਚ ਲੈਂਬੋਰਗਿਨੀ, ਪੋਰਸ਼ ਤੇ ਔਡੀ ਵਰਗੇ ਲਗਜ਼ਰੀ ਬ੍ਰਾਂਡਾਂ ਦੀਆਂ ਕਾਰਾਂ ਸ਼ਾਮਲ ਹਨ। ਇਸ ਜਹਾਜ਼ 'ਚ ਸਵਾਰ ਸਾਰੇ 22 ਚਾਲਕ ਦਲ ਦੇ ਮੈਂਬਰਾਂ ਨੂੰ ਪੁਰਤਗਾਲੀ ਜਲ ਸੈਨਾ ਤੇ ਹਵਾਈ ਸੈਨਾ ਨੇ ਬਚਾ ਲਿਆ ਹੈ ਤੇ ਸੁਰੱਖਿਅਤ ਹੋਟਲ ਵਿਚ ਪਹੁੰਚਾਇਆ ਗਿਆ ਹੈ। ਇਹ ਜਾਣਕਾਰੀ ਜਲ ਸੈਨਾ ਨੇ ਆਪਣੇ ਇਕ ਬਿਆਨ 'ਚ ਦਿੱਤੀ ਹੈ, ਜਦਕਿ ਜਹਾਜ਼ ਨੂੰ ਬਿਨਾਂ ਕਿਸੇ ਕਰੂ ਮੈਂਬਰ ਦੇ ਸਮੁੰਦਰ 'ਚ ਲਾਵਾਰਿਸ ਛੱਡ ਦਿੱਤਾ ਗਿਆ ਹੈ।

ਬੋਰਡ 'ਤੇ ਲਗਭਗ 1,100 ਪੋਰਸ਼ ਕਾਰਾਂ

ਇਕ ਮੀਡੀਆ ਵੈਬਸਾਈਟ ਵੱਲੋਂ ਦੇਖੇ ਗਏ ਵੋਲਕਸਵੈਗਨ ਯੂਐੱਸ ਓਪਰੇਸ਼ਨਜ਼ ਦੁਆਰਾ ਭੇਜੀ ਗਈ ਮੇਲ 'ਚ ਕਿਹਾ ਗਿਆ ਹੈ ਕਿ ਖੇਪ 'ਚ 100 ਤੋਂ ਵੱਧ ਜੀਟੀਆਰ, ਗੋਲਫ ਆਰ ਤੇ ਆਈਡੀ.4 ਮਾਡਲਾਂ ਨੂੰ ਲੈ ਕੇ ਟੈਕਸਾਸ ਦੇ ਹਿਊਸਟਨ ਬੰਦਰਗਾਹ ਲਈ ਰਵਾਨਾ ਹੋਈ। ਪੋਰਸ਼ੇ ਦੇ ਬੁਲਾਰੇ ਦੇ ਅਨੁਸਾਰ, ਜਦੋਂ ਫੈਲੀਸਿਟੀ ਐੱਸ ਨੂੰ ਅੱਗ ਲੱਗ ਗਈ ਤਾਂ ਜਹਾਜ਼ 'ਤੇ ਬ੍ਰਾਂਡ ਦੀਆਂ ਲਗਪਗ 1,100 ਕਾਰਾਂ ਮੌਜੂਦ ਸਨ। ਹਾਲਾਂਕਿ, ਲੈਂਬੋਰਗਿਨੀ ਨੇ ਅਜੇ ਤੱਕ ਜਹਾਜ਼ 'ਤੇ ਕਾਰਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਦੱਸਿਆ ਹੈ ਕਿ ਨੁਕਸਾਨ ਅਤੇ ਮੌਜੂਦਾ ਜਾਣਕਾਰੀ ਲਈ ਅਸੀਂ ਲਗਾਤਾਰ ਸ਼ਿਪਿੰਗ ਕੰਪਨੀ ਦੇ ਸੰਪਰਕ 'ਚ ਹਾਂ।