ਟਰੇਨ ’ਚ ਬੰਬ ਦੀ ਸੂਚਨਾ ਨਾਲ ਸਟੇਸ਼ਨ ‘ਤੇ ਮਚੀ ਤਰਥੱਲੀ, ਜਾਂਚ ’ਚ ਲੱਗੀ ਟੀਮ

by jaskamal

ਨਿਊਜ਼ ਡੈਸਕ : ਹਰਿਆਣਾ ਤੋਂ ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ’ਤੇ ਪਹੁੰਚੀ ਲੋਕਲ ਟਰੇਨ ’ਚੋਂ ਇਕ ਲਾਵਾਰਸ ਬੈਗ ਮਿਲਿਆ। ਟਰੇਨ ਨੂੰ ਫਿਲਹਾਲ ਦਿੱਲੀ ਦੇ ਆਦਰਸ਼ ਨਗਰ ਰੇਲਵੇ ਸਟੇਸਨ ’ਤੇ ਰੋਕ ਦਿੱਤਾ ਗਿਆ ਹੈ। ਬੰਬ ਨਿਰੋਧਕ ਦਸਤਾ ਬੈਗ ਦੀ ਜਾਂਚ ਕਰ ਰਿਹਾ ਹੈ। ਪੁਲਸ ਨੂੰ ਸਵੇਰੇ 10:25 ਮਿੰਟ ’ਤੇ ਲਾਵਾਰਸ ਬੈਗ ਦੀ ਸੂਚਨਾ ਮਿਲੀ। ਬੈਗ ਦੀ ਚੈਕਿੰਗ ਕਰਨ ’ਤੇ ਉਸ ’ਚ ਕੁਝ ਕਿੱਲ, ਕੱਪੜੇ ਅਤੇ ਜਲਣਸ਼ੀਲ ਸਮੱਗਰੀ ਮਿਲੀ ਹੈ। ਉਸ ’ਚ ਕੁਝ ਸਮੇਂ ਲਈ ਅੱਗ ਵੀ ਲੱਗੀ ਸੀ, ਜਿਸ ਨੂੰ ਲੋਕਾਂ ਵੱਲੋਂ ਬੁਝਾ ਦਿੱਤਾ ਗਿਆ। ਸੁਰੂਆਤੀ ਜਾਂਚ ’ਚ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਬੈਗ ਕਿਸੇ ਤਰਖਾਣ ਦਾ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਬੈਗ ’ਚ ਲੋਹੇ ਦੀਆਂ ਕਿੱਲਾਂ, ਕੱਪੜੇ ਅਤੇ ਜਲਣਸ਼ੀਲ ਸਮੱਗਰੀ ਸੀ। ਬੈਗ ’ਚ ਜਲਣਸ਼ੀਲ ਸਮੱਗਰੀ ਹੋਣ ਕਰਕੇ ਮਾਮੂਲੀ ਅੱਗ ਲੱਗੀ ਸੀ, ਜਿਸ ਨੂੰ ਉੱਥੇ ਮੌਜੂਦ ਲੋਕਾਂ ਵੱਲੋਂ ਤੁਰੰਤ ਬੁਝਾ ਦਿੱਤਾ ਗਿਆ।