ਇਕਤਰਫ਼ਾ ਪਿਆਰ ‘ਚ ਨੌਜਵਾਨ ਨੇ ਜਿੰਦਾ ਸਾੜੀ ਨਾਬਾਲਗ ਕੁੜੀ ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮੁਸਲਿਮ ਨੌਜਵਾਨ ਸ਼ਾਹਰੁਖ ਨੇ ਇਕਤਰਫ਼ਾ ਪਿਆਰ ਦੇ ਵਿੱਚ ਅਸਫਲ ਹੋਣ ਤੋਂ ਬਾਅਦ 12ਵੀ ਕਲਾਸ ਦੀ ਨਾਬਾਲਗ ਵਿਦਿਆਰਥਣ ਅੰਕਿਤਾ ਨੂੰ ਜਿੰਦਾ ਸਾੜ ਦਿੱਤਾ ਸੀ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਵਾਰਦਾਤ ਹੋਣ ਤੋਂ ਬਾਅਦ ਮਾਮਲਾ ਕਾਫੀ ਭੱਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਨੂੰ ਦੇਖਦੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਹੈ ਪਰ ਮਰਨ ਤੋਂ ਪਹਿਲਾ ਅੰਕਿਤਾ ਨੇ ਕਿਹਾ ਕਿ ਜਿਵੇ ਮੈ ਮਰ ਰਹੀ ਹਾਂ,ਉਸੇ ਤਰਾਂ ਹੀ ਮੌਤ ਦੋਸ਼ੀ ਸ਼ਾਹਰੁਖ ਨੂੰ ਵੀ ਮਿਲੇ । ਇਸ ਵਾਰਦਾਤ ਦੇ ਵਿਰੋਧ ਵਿੱਚ ਸ਼ਹਿਰ ਨੂੰ ਦੂਜੇ ਦਿਨ ਵੀ ਬੰਦ ਹੀ ਰੱਖਿਆ ਗਿਆ ਸੀ। ਦੋਸ਼ੀ ਫਿਲਹਾਲ ਜੇਲ੍ਹ 'ਚ ਹੈ, ਜਿਸ ਦੀ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ । ਪੇਸ਼ੀ ਤੋਂ ਬਾਅਦ ਦੋਸ਼ੀ ਸ਼ਾਹਰੁਖ ਦੇ ਚੇਹਰੇ 'ਤੇ ਕੋਈ ਵੀ ਪਛਤਾਵਾ ਨਹੀਂ ਦਿੱਖ ਰਿਹਾ ਸੀ।ਇਸ ਮਾਮਲੇ ਨੂੰ ਲੈ ਕੇ ਮਦਦ ਕਰਨ ਵਾਲੇ ਦੂਜੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।